NHS ਬਾਊਲ ਕੈਂਸਰ ਸਕ੍ਰੀਨਿੰਗ: ਮੈਂ ਪਿੰਗ ਕਰਾਂ ਤੁਸੀਂ ਫੈਸਲਾ ਕਰੋ (Punjabi)
ਅੱਪਡੇਟ ਕੀਤਾ 22 ਜੁਲਾਈ 2024
Applies to England
ਤੁਸੀਂ ਚੌਣ ਕਰ ਸਕਦੇ ਹੋ ਜੇਕਰ ਤੁਸੀਂ ਬਾਊਲ ਕੈਂਸਰ ਸਕ੍ਰੀਨਿੰਗ ਵਿਚ ਹਿੱਸਾ ਲੈਣਾ ਹੈ। ਇਹ ਕਿਤਾਬਚਾ ਤੁਹਾਨੂੰ ਫੈਸਲਾ ਲੈਣ ਬਾਰੇ ਮਦਦ ਲਈ ਲਕਸ਼ ਰਖਦਾ ਹੈ
1. NHS ਬਾਊਲ ਕੈਂਸਰ ਸਕ੍ਰੀਨਿੰਗ ਦੀ ਪੇਸ਼ਕਸ਼ ਕਿਉਂ ਕਰਦਾ ਹੈ
ਬਾਊਲ ਕੈਂਸਰ ਦੇ ਲੱਛਣਾ ਦੀ ਛੇਤੀ ਨਾਲ ਪਛਾਣ ਕਰਨ ਲਈ ਅਸੀਂ ਸਕ੍ਰੀਨਿੰਗ ਪੇਸ਼ ਕਰਨ ਦੀ ਕੋਸ਼ਸ਼ ਕਰਦੇ ਹਾਂ ਜਿਥੇ ਕੋਈ ਵੀ ਨਿਸ਼ਾਨੀਆਂ ਨਾ ਹੋਣ। ਇਹ ਉਸ ਵੇਲੇ ਹੁੰਦਾ ਹੈ ਜਦੋਂ ਇਲਾਜ ਕਾਫੀ ਅਸਰਕਾਰਕ ਹੁੰਦਾ ਹੈ।
ਕਦੇ-ਕਦੇ ਬਾਊਲ ਵਿਚ ਕੋਸ਼ਾਣੂ ਤੇਜੀ ਨਾਲ ਪੈਦਾ ਹੋ ਜਾਂਦੇ ਹਨ ਅਤੇ ਇਕ ਗੁੱਛਾ ਬਣਾ ਦਿੰਦੇ ਹਨ ਜਿਹਨੂੰ ਬਾਊਲ ਪੌਲਿਪ ਕਿਹਾ ਜਾਂਦਾ ਹੈ. ਪੌਲਿਪਸ ਕੈਂਸਰ ਨਹੀਂ ਹਨ ਪਰ ਸਮੇਂ ਦੇ ਬੀਤਣ ਨਾਲ ਇਹ ਕੈਂਸਰ ਵਿਚ ਬਦਲ ਸਕਦੇ ਹਨ। ਪੌਲਿਪਸ ਦੀ ਖੋਜ ਕਰਨਾ ਮਤਲਬ ਇਹਨਾ ਨੂੰ ਕਢਿਆ ਵੀ ਜਾ ਸਕਦਾ ਹੈ
ਲਗਾਤਾਰ ਸਕ੍ਰੀਨਿੰਗ ਕਰਾਣ ਨਾਲ ਬਾਊਲ ਕੈਂਸਰ ਦੇ ਹੋਣ ਅਤੇ ਇਸ ਤੋਂ ਮਰਨ ਦੇ ਖ਼ਤਰੇ ਨੂੰ ਘਟਾਂਦਾ ਹੈ।
2. ਅਸੀਂ ਬਾਊਲ ਕੈਂਸਰ ਸਕ੍ਰੀਨਿੰਗ ਦਾ ਸੱਦਾ ਕਿਹਨੂੰ ਦਿੰਦੇ ਹਾਂ
ਅਸੀਂ 54 ਤੋਂ 74 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਬਾਊਲ ਕੈਂਸਰ ਸਕ੍ਰੀਨਿੰਗ ਲਈ ਹਰ 2 ਸਾਲ ਬਾਅਦ ਸੱਦਾ ਦਿੰਦੇ ਹਾਂ। ਅਸੀਂ ਬਾਊਲ ਕੈਂਸਰ ਸਕ੍ਰੀਨਿੰਗ ਘਰ ਵਿਚ ਟੈਸਟ ਕਰਨ ਵਾਲੀ ਕਿੱਟ ਭੇਜਦੇ ਹਾਂ। ਇਹ ਕਾਰਜਕ੍ਰਮ ਹੌਲੀ-ਹੌਲੀ ਫੈਲ ਰਿਹਾ ਹੈ ਜਿਸ ਨਾਲ ਇਹ 50 ਅਤੇ ਵਧ ਉਮਰ ਦੇ ਲੋਕਾਂ ਨੂੰ ਉਪਲਬਧ ਹੋ ਸਕੇ।
ਸੱਦਾ ਦਿੱਤੇ ਜਾਣ ਲਈ ਤੁਸੀਂ ਇਕ ਜੀ.ਪੀ. ਨਾਲ ਰਜਿਸਟਰਡ ਹੋਣੇ ਚਾਹੀਦੇ ਹੋ ਅਤੇ ਇੰਗਲੈਂਡ ਵਿਖੇ ਰਹਿੰਦੇ ਹੋਵੋਂ। ਤੁਹਾਡੀ ਜੀ.ਪੀ. ਸਰਜਰੀ ਤੁਹਾਡੇ ਸੰਪਰਕ ਬਾਰੇ ਜਾਣਕਾਰੀ ਸਾਨੂੰ ਦਿੰਦੇ ਹਨ। ਕਿਰਪਾ ਕਰ ਕੇ ਇਹ ਨਿਸ਼ਚਿਤ ਕਰੋ ਕਿ ਉਨ੍ਹਾਂ ਕੋਲ ਸਹੀ ਵੇਰਵਾ ਹੋਵੇ, ਜਿਸ ਵਿਚ ਇਹ ਸ਼ਾਮਲਹੋਣ:
- ਪਿਆਰੇ/ਪਿਆਰੀ[ਪੂਰਾ ਨਾਮ],
- ਜਨਮ ਦੀ ਤਾਰੀਖ਼
- ਪਤਾ
- ਫੋਨ ਨੰਬਰ
- ਈਮੇਲ ਦਾ ਪਤਾ
ਜੇਕਰ ਤੁਸੀਂ 75 ਸਾਲ ਜਾਂ ਵਧ ਦੀ ਉਮਰ ਦੇ ਹੋ, ਤੁਸੀਂ ਫਿਰ ਵੀ ਬਾਊਲ ਕੈਂਸਰ ਸਕ੍ਰੀਨਿੰਗ ਵਿਚ ਹਰ 2 ਸਾਲ ਬਾਅਦ ਹਿੱਸਾ ਲੈ ਸਕਦੇ ਹੋ, ਪਰ ਤੁਹਾਨੂੰ ਸੱਦਾ ਨਹੀਂ ਦਿੱਤਾ ਜਾਵੇਗਾ। ਸਾਡੀ ਮੁਫ਼ਤ ਮਦਦ ਦੀ ਲਾਈਨ ਤੇ ਫੋਨ ਕਰੋ 0800 707 60 60.
3. ਬਾਊਲ ਕੈਂਸਰ:
ਬਾਊਲ ਤੁਹਾਡੇ ਹਾਜ਼ਮੇ ਦੀ ਕ੍ਰਿਆ ਦਾ ਇਕ ਹਿੱਸਾ ਹੈ। ਇਹ ਖਾਣੇ ਤੋਂ ਖੁਰਾਕ ਅਤੇ ਪਾਣੀ ਲੈਂਦਾ ਹੈ ਅਤੇ ਜੋ ਕੁਝ ਬੱਚਦਾ ਹੈ ਉਹ ਟੱਟੀ ਵਿਚ ਬਦਲ ਜਾਂਦਾ ਹੈ। ਕੋਲਨ ਅਤੇ ਰੈਕਟਮ ਵੱਡੀਆਂ ਬਾਊਲ ਬਣਾਂਦੇ ਹਨ, ਜਿਵੇਂ ਕਿ ਹੇਠਾਂ ਦਰਸ਼ਾਇਆ ਗਿਆ ਹੈ।
ਬਾਊਲ ਕੈਂਸਰ ਇਕ ਉਹ ਕੈਂਸਰ ਹੈ ਜਿਹੜਾ ਵੱਡੀ ਆਂਤ ਵਿਚ ਕਿਤੇ ਵੀ ਪਾਇਆ ਜਾ ਸਕਦਾ ਹੈ। ਇਸ ਵਿਚ ਸ਼ਾਮਲ ਹਨ ਕੋਲਨ ਅਤੇ ਰੈਕਟਮ।
ਕੋਲਨ ਅਤੇ ਰੈਕਟਮ ਵੱਡੀ ਬਾਊਲ ਬਣਾਂਦੇ ਹਨ ਅਤੇ ਇਹ ਹਾਜਮੇਂ ਦੇ ਸਿਸਟਮ ਦਾ ਹਿੱਸਾ ਹਨ।
4. ਬਾਊਲ ਕੈਂਸਰ ਸਕ੍ਰੀਨਿੰਗ ਕਿਵੇਂ ਕੰਮ ਕਰਦਾ ਹੈ
ਤੁਹਾਡਾ ਸੱਦਾ ਬਾਊਲ ਕੈਂਸਰ ਸਕ੍ਰੀਨਿੰਗ ਬਾਰੇ ਜਾਣਕਾਰੀ ਦੇਵੇਗਾ।
ਅਸੀਂ ਤੁਹਾਨੂੰ ਘਰ ਵਿਚ ਟੈਸਟ ਕਰਨ ਵਾਲੀ ਇਕ ਕਿੱਟ ਭੇਜਾਂ, ਜਿਹਨੂੰ ਫੇਸਲ ਇਮਯੂਨੋਕੈਮਿਕਲ ਟੈਸਟ ਕਿਹਾ ਜਾਂਦਾ ਹੈ (FIT). ਤੁਸੀਂ ਟੱਟੀ ਦੇ ਇਕ ਛੋਟੇ ਜਿਹੇ ਨਮੂਨੇ ਦਾ ਹਿੱਸਾ ਲੈਣ ਲਈ ਇਸ ਕਿੱਟ ਦੀ ਵਰਤੋਂ ਕਰਦੇ ਹੋ ਅਤੇ ਸਾਡੇ ਕੋਲ ਭੇਜਦੇ ਹੋ। ਲੈਬ ਖੂਨ ਦੀ ਬਰੀਕ ਮਿਕਦਾਰ ਲਈ ਨਮੂਨੇ ਦੀ ਜਾਂਚ ਕਰਦੀ ਹੈ। ਉਹ ਇਸ ਕਰ ਕੇ ਕਿਉਂਕਿ ਕਦੇ-ਕਦੇ ਪੌਲਿਪ ਅਤੇ ਬਾਊਲ ਕੈਂਸਰ ਕਦੇ-ਕਦੇ ਖੂਨ ਨਾਲ ਰਿਸਦੇ ਹਨ। ਇਸ ਤੋਂ ਬਾਅਦ, ਕਈ ਲੋਕਾਂ ਨੂੰ ਅੱਗੇ ਦੇ ਕਿਸੇ ਵੀ ਟੈਸਟ ਦੀ ਲੋੜ ਨਹੀਂ ਹੁੰਦਾ ਹੈ।
ਜੇਕਰ ਸਾਨੂੰ ਤੁਹਾਡੀ ਟੱਟੀ ਵਿਚ ਕੋਈ ਖੂਨ ਪਾਈਏ, ਤਾਂ ਤੁਹਾਨੂੰ ਹੋਰ ਟੈਸਟ੍ਸ ਦੀ ਜ਼ਰੂਰਤ ਪੈ ਸਕਦੀ ਹੈ, ਇਹ ਪਤਾ ਲਗਾਣ ਲਈ ਕਿ ਖੂਨ ਕਿਉਂ ਆ ਰਿਹਾ ਹੈ। ਅਸੀਂ ਤੁਹਾਨੂੰ ਇਕ ਅਪਾਇਨੰਟਮੈਂਟ ਦੀ ਪੇਸ਼ਕਸ਼ ਕਰਾਂਗੇ ਜਿਥੇ ਕਲੋਨੋਸਕੋਪੀ ਲਈ ਗੱਲਬਾਤ ਕਰਾਂਗੇ। ਇਕ ਕਲੋਨੋਸਕੋਪੀ ਤੁਹਾਡੇ ਬਾਊਲ ਦੇ ਅੰਦਰ ਦੇਖਦੀ ਹੈ।
5. ਘਰ ਵਿਚ ਟੈਸਟ ਕਿੱਟ ਦੀ ਵਰਤੋਂ ਨਾਲ
ਸਕ੍ਰੀਨਿੰਗ ਟੈਸਟ ਕਰਨ ਲਈ, ਕਿੱਟ ਦੀ ਵਰਤੋਂ ਨਾਲ ਤੁਹਾਨੂੰ ਥੋੜੀ ਜਿਹੀ ਟੱਟੀ ਇਕੱਠੀ ਕਰਨੀ ਹੋਵੇਗੀ। ਕਿਰਪਾ ਕਰ ਕੇ ਸਾਫ਼ ਸਿੱਟਣ ਵਾਲਾ ਡੱਬਾ ਨਮੂਨਾ ਇਕੱਠਾ ਕਰਨ ਲਈ ਵਰਤੋ। ਤੁਸੀਂ ਫਿਰ ਇਹ ਨਮੂਨਾ ਡਾਕ ਰਾਹੀਂ ਟੈਸਟ ਲਈ ਭੇਜੋਂਗੇ। ਕਿੱਟ ਵਿਚ ਪਹਿਲਾਂ ਡਾਕ ਭੁਗਤਾਨ ਕੀਤੀ ਗਈ ਪੈਕੇਜਿੰਗ ਅਤੇ ਪੂਰੀਆਂ ਹਿਦਾਇਤਾਂ ਨੂੰ ਸ਼ਾਮਲ ਕਰਦੀ ਹੈ।
ਇਕ ਵਾਰ ਜਦੋਂ ਅਸੀਂ ਤੁਹਾਡੇ ਨਮੂਨੇ ਦੀ ਜਾਂਚ ਕਰ ਲਿੱਤੀ ਹੋਵੇਗੀ, ਅਸੀਂ ਨਤੀਜੇ ਨੂੰ ਰਿਕਾਰਡ ਕਰ ਲਵਾਂਗੇ ਅਤੇ ਟੈਸਟ ਕਿੱਟ ਅਤੇ ਇਸ ਵਿਚ ਜੋ ਵੀ ਅੰਸ਼ ਹੋਣਗੇ ਉਨ੍ਹਾਂ ਨੂੰ ਤਬਾਹ ਕਰ ਦਵਾਂਗੇ।
ਬਾਊਲ ਕੈਂਸਰ ਸਕ੍ਰੀਨਿੰਗ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰ ਕੇ ਸਾਡੇ ਮੁਫ਼ਤ ਹੈਲਪਲਾਈਨ ਦੇ ਨੰਬਰ 0800 707 60 60 ਤੇ ਕਾਲ ਕਰੋ। ਇਸ ਵਿਚ ਹੇਠ ਲਿਖੇ ਸ਼ਾਮਲ ਹਨ ਜੇਕਰ:
- ਟੈਸਟ ਕਰਨ ਲਈ ਮਦਦ ਦੀ ਲੋੜ ਹੈ
- ਅਨਿਸ਼ਚਿਤ ਹੋ ਜਕਰ ਤੁਹਾਨੂੰ ਵਰਤੋਂ ਕਰਨੀ ਚਾਹੀਦੀ ਹੈ ਕਿ ਨਹੀਂ, ਮਿਸਾਲ ਦੇ ਤੌਰ ਤੇ, ਜੇਕਰ ਤੁਹਾਡੀ ਕੋਈ ਸਰਜਰੀ ਹੋਈ ਹੈ
- ਤੁਹਾਨੂੰ ਸਟੋਮਾ ਬੈਗ (ਕੋਲੋਸਟੋਮੀ ਜਾਂ ਈਲਿਉਟੋਮੀ) ਹੈ ਅਤੇ ਸਲਾਹ ਦੀ ਲੋੜ ਹੈ।
ਇਹ ਬਿਹਤਰ ਹੋਵੇਗਾ ਕਿ ਤੁਸੀਂ ਉਦੋਂ ਨਮੂਨੇ ਲਵੋ ਜਦੋਂ ਤੁਹਾਨੂੰ ਮਾਹਵਾਰੀ ਨਾ ਹੋਵੇ। ਖੂਨ ਆਣ ਤੋਂ 2 ਦਿਨ ਪਹਿਲਾਂ ਜਾਂ ਬਾਅਦ ਵਿਚ ਨਾ ਕਰੋ।
ਇਹ ਘਰ ਵਿਚ ਟੈਸਟ ਕਰਨ ਵਾਲੀ ਕਿੱਟ ਹੈ। ਕਿੱਟ ਦੀ ਵਰਤੋਂ ਕਰਨ ਬਾਰੇ ਹਿਦਾਇਤਾਂ ਪੈਕੇਜਿੰਗ ਦੇ ਅੰਦਰ ਹਨ।
6. ਬਾਊਲ ਕੈਂਸਰ ਸਕ੍ਰੀਨਿੰਗ ਦੇ ਨਤੀਜੇ
ਤੁਹਾਨੂੰ ਤੁਹਾਡੇ ਨਤੀਜੇ ਨਮੂਨਾ ਭੇਜਣ ਦੇ 2 ਹਫ਼ਤਿਆਂ ਦੇ ਅੰਦਰ ਮਿਲ ਜਾਣਗੇ। 2 ਮੁਮਕਿਨ ਨਤੀਜੇ ਹੋ ਸਕਦੇ ਹਨ:
- ਇਸ ਵੇਲੇ ਕੋਈ ਹੋਰ ਵਧ ਟੈਸਟ ਨਹੀਂ
- ਹੋਰ ਟੈਸਟ ਚਾਹੀਦੇ ਹਨ।
6.1 ਇਸ ਵੇਲੇ ਕੋਈ ਹੋਰ ਵਧ ਟੈਸਟ ਨਹੀਂ
ਜਿਆਦਾਤਰ ਲੋਕੀ (100 ਵਿਚੋਂ ਤਕਰੀਬਨ 98) ਨੂੰ ਨਤੀਜੇ ਮਿਲ ਜਾਂਦੇ ਹਨ।
ਇਸਦਾ ਮਤਲਬ ਹੈ ਕਿ ਸਾਨੂੰ ਤੁਹਾਡੇ ਨਮੂਨੇ ਵਿਚ ਕੋਈ ਵੀ ਖੂਨ ਨਹੀਂ ਮਿਲਿਆ, ਜਾਂ ਬਹੁਤ ਹੀ ਘੱਟ ਜੋ ਸਕ੍ਰੀਨਿੰਗ ਦੇ ਪੱਧਰ ਤੋਂ ਘੱਟ ਹੈ।
ਅਸੀਂ ਬਾਊਲ ਕੈਂਸਰ ਸਕ੍ਰੀਨਿੰਗ ਮੁੜ ਕੇ 2 ਸਾਲਾਂ ਬਾਅਦ ਕਰਾਵਾਂਗੇ ਜੇਕਰ ਤੁਸੀਂ 75 ਸਾਲ ਦੀ ਉਮਰ ਤੋਂ ਘੱਟ ਹੋ।
ਕੋਲੋਨੋਸਕੋਪੀ ਦਾ ਕੀਤਾ ਜਾਣਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਹੈ ਕਿ ਤੁਹਾਨੂੰ ਬਾਊਲ ਕੈਂਸਰ ਨਹੀਂ ਹੈ। ਬਾਊਲ ਕੈਂਸਰ ਫਿਰ ਵੀ ਭਵਿੱਖ ਵਿਚ ਪੈਦਾ ਹੋ ਸਕਦਾ ਹੈ। ਆਪਣੇ ਜੀ.ਪੀ. ਨਾਲ ਮਿਲੋ ਜੇਕਰ ਤੁਹਾਨੂੰ ਬਾਊਲ ਕੈਂਸਰ ਦੀਆਂ ਨਿਸ਼ਾਨੀਆਂ ਹਨ।
6.2 ਹੋਰ ਵਧ ਟੈਸਟ੍ਸ ਦੀ ਜ਼ਰੂਰਤ ਹੈ
100 ਵਚੋਂ ਤਕਰੀਬਨ 2 ਲੋਕਾਂ ਨੂੰ ਇਹ ਨਤੀਜਾ ਮਿਲਦਾ ਹੈ।
ਇਸਦਾ ਮਤਲਬ ਹੈ ਕਿ ਸਾਨੂੰ ਤੁਹਾਡੀ ਟੱਟੀ ਵਿਚ ਖੂਨ ਮਿਲਿਆ ਹੈ ਜੋ ਸਕ੍ਰੀਨਿੰਗ ਦੇ ਸਤਰ ਤੋਂ ਵਧ ਹੈ। ਇਹਨੂੰ ਥ੍ਰੈਸ਼ਹੋਲਡ ਕਿਹਾ ਜਾਂਦਾ ਹੈ।
ਟੱਟੀ ਵਿਚ ਖੂਨ ਆਣਾ ਕਈ ਚੀਜਾਂ ਕਰ ਕੇ ਹੋ ਸਕਦਾ ਹੈ। ਕੋਲੋਨੋਸਕੋਪੀ ਕੀਤੇ ਜਾਣ ਬਾਰੇ ਗੱਲਬਾਤ ਕਰਨ ਲਈ ਅਸੀਂ ਅਪਾਇੰਟਮੈੰਟ ਪੇਸ਼ ਕਰਾਂਗੇ, ਜਿਸ ਨਾਲ ਖੂਨ ਦੇ ਕਾਰਣ ਦੀ ਜਾਂਚ ਹੋ ਸਕੇ।
ਤੁਹਾਡੇ ਬਾਊਲ ਦੇ ਅੰਦਰ ਜਾਂਚ ਕਰਨ ਲਈ ਕੋਲੋਨੋਸਕੋਪੀ ਇਕ ਟੈਸਟ ਹੈ। NHS.UK ਤੇ ਕੋਲੋਨੋਸਕੋਪੀ ਬਾਰੇ ਵਧੇਰੇ ਜਾਣਕਾਰੀਦੀ ਭਾਲ ਕਰੋ।
7. ਬਾਊਲ ਕੈਂਸਰ ਸਕ੍ਰੀਨਿੰਗ ਬਾਰੇ ਮੁੰਮਕਿਨ ਖ਼ਤਰੇ
ਕੋਈ ਵੀ ਸਕ੍ਰੀਨਿੰਗ ਟੈਸਟ 100% ਭਰੋਸੇਮੰਦ ਨਹੀਂ ਹੁੰਦਾ ਹੈ।
ਬਾਊਲ ਕੈਂਸਰ ਸਕ੍ਰੀਨਿੰਗ ਨਾਲ ਪੌਲਿਪ ਜਾਂ ਕੈਂਸਰ ਦਾ ਪਤਾ ਨਹੀਂ ਲੱਗ ਪਾਇਆ। ਇਹ ਉਸ ਹਾਲਤ ਵਿਚ ਹੁੰਦਾ ਹੈ ਜੇਕਰ ਪੌਲਿਪ ਜਾਂ ਕੈਂਸਰ ਵਿਚੋਂ ਖੂਨ ਨਹੀਂ ਆ ਰਿਹਾ ਸੀ ਜਦੋਂ ਤੁਸੀਂ ਘਰ ਵਿਚ ਟੈਸਟ ਦੇ ਕਿੱਟ ਦੀ ਵਰਤੋਂ ਕੀਤੀ ਸੀ।
ਕਈ ਲੋਕਾਂ ਨੂੰ ਵਧ ਟੈਸਟ ਦੀ ਜ਼ਰੂਰਤ ਨਹੀਂ ਪਵੇਗੀ। ਜੇਕਰ ਤੁਹਾਨੂੰ ਜ਼ਰੂਰਤ ਹੋਵੇ, ਤਾਂ ਬਹੁਤ ਹੀ ਛੋਟਾ ਖ਼ਤਰਾ ਹੈ ਕਿ ਕੋਲੋਨੋਸਕੋਪੀ ਨਾਲ ਤੁਹਾਡੇ ਬਾਊਲ ਨੂੰ ਨੁਕਸਾਨ ਪਹੁੰਚੇ, ਪਰ ਇਹ ਬਹੁਤ ਹੀ ਘੱਟ ਹੁੰਦਾ ਹੈ। ਤੁਹਾਨੂੰ ਵਧੇਰੇ ਜਾਣਕਾਰੀ ਮਿਲੇਗੀ ਜਿਸ ਨਾਲ ਤੁਹਾਨੂੰ ਇਹ ਫੈਸਲਾ ਕਰਨ ਵਿਚ ਮਦਦ ਮਿਲੇ ਜਦੋਂ ਕੋਲੋਨੋਸਕੋਪੀ ਬਾਰੇ ਗੱਲਬਾਤ ਕਰਨ ਲਈ ਅਪਾਇੰਟਮੈਂਟ ਹੋਵੇ।
8. ਬਾਊਲ ਕੈਂਸਰ ਦੀਆਂ ਨਿਸ਼ਾਨੀਆਂ
ਬਾਊਲ ਕੈਂਸਰ ਦੀਆਂ ਨਿਸ਼ਾਨੀਆਂ ਵਿਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ:
- ਤੁਹਾਡੀ ਟੱਟੀ ਵਿਚ ਬਦਲਾਬ, ਜਿਵੇਂ ਪੋਲੀ ਪੂ, ਜੁਲਾਬ ਜਾਂ ਕਬਜ਼ ਜੋ ਤੁਹਾਡੇ ਲਈ ਆਮ ਨਹੀਂ ਹੈ
- ਤੁਹਾਡੇ ਲਈ ਆਮ ਨਾਲੋਂ ਵਧੇਰੇ ਜਾਂ ਘੱਟ ਵਾਰ ਪੂ ਕਰਨ ਜਾਣਾ
- ਤੁਹਾਡੀ ਮੱਲ ਵਿਚ ਖੂਨ, ਜੋ ਲਾਲ ਜਾਂ ਕਾਲਾ ਹੋਵੇ
- ਥੱਲੇ ਤੋਂ ਖੂਨ ਦਾ ਰਿਸਾਵ ਹੋਵੇ
- ਆਮਤੌਰ ਤੇ ਤੁਹਾਨੂੰ ਇੰਜ ਲੱਗੇ ਕਿ ਤੁਹਾਨੂੰ ਮੱਲ ਕਰਨ ਜਾਣਾ ਹੈ, ਜੇਕਰ ਤੁਸੀਂ ਹਾਲੇ ਹੀ ਟੌਇਲੈਟ ਹੋ ਕੇ ਆਏ ਹੋ
- ਢਿੱਢ ਵਿਚ ਪੀੜ
- ਤੁਹਾਡੇ ਢਿਢ ਵਿਚ ਕੋਈ ਰਸੌਲੀ ਹੋਵੇ
- ਆਫਰਨਾ
- ਬਿਨਾਂ ਕੋਸ਼ਸ਼ ਕੀਤੇ ਵਜ਼ਨ ਘੱਟ ਹੋਣਾ
- ਬਹੁਤ ਹੀ ਥੱਕਿਆ ਹੋਇਆ ਹੋਣਾ, ਮਿਸਾਲ ਦੇ ਤੌਰ ਤੇ, ਖੂਨ ਦੀਆਂ ਲਾਲ ਕੋਸ਼ਿਕਾਵਾਂ ਵਿਚ ਆਮ ਨਾਲ ਘਾਟ (ਅਨੀਮਿਆ)।
ਇਨ੍ਹਾਂ ਨਿਸ਼ਾਨੀਆਂ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਬਾਊਲ ਕੈਂਸਰ ਹੋ ਸਕਦਾ ਹੈ ਜੇਕਰ ਇਹ ਨਿਸ਼ਾਨੀਆਂ 3 ਹਫ਼ਤਿਆਂ ਜਾਂ ਵਧ ਦੇ ਸਮੇਂ ਲਈ ਹੋਣ, ਤਾਂ ਕਿਰਪਾ ਕਰ ਕੇ ਤੁਹਾਡੇ ਜੀ.ਪੀ. ਦੇ ਨਾਲ ਗੱਲ ਕਰੋ। ਇਹ ਜ਼ਰੂਰੀ ਹੈ ਕਿ ਤੁਸੀਂ ਇਹ ਕਰਾਉਂ ਭਾਵੇਂ ਤੁਸੀਂ ਹਾਲ ਹੀ ਵਿਚ ਬਾਊਲ ਕੈਂਸਰ ਸਕ੍ਰੀਨਿੰਗ ਕਰਾਈ ਹੋਵੇ।
9. ਕਿਹਨੂੰ ਬਾਊਲ ਕੈਂਸਰ ਹੋ ਸਕਦਾ ਹੈ
ਤੁਹਾਨੂੰ ਵਧ ਤੌਰ ਤੇ ਬਾਊਲ ਕੈਂਸਰ ਹੋ ਸਕਦਾ ਹੈ ਜੇਕਰ:
- ਤੁਸੀਂ 50 ਦੀ ਉਮਰ ਤੋਂ ਵਧ ਹੋ
- ਤੁਸੀਂ ਧੁਮਰਪਾਨ ਕਰਦੇ ਹੋ
- ਤੁਹਾਡਾ ਭਾਰ ਜਿਆਦਾ ਹੈ
- ਤੁਹਾਡੇ ਨਜ਼ਦੀਕੀ ਦੇ ਰਿਸ਼ਤੇਦਾਰ ਨੂੰ ਬਾਊਲ ਕੈਂਸਰ ਹੈ
- ਜੇਕਰ ਤੁਹਾਨੂੰਫੁਲਮ ਵਾਲਾ ਬਾਊਲ ਦੀ ਬੀਮਾਰੀ ਹੈ , ਜਿਸ ਵਿਚ ਸ਼ਾਮਲ ਹਨCrohn’s ਡਿਜੀਜ਼ ਅਤੇ ਅਲਸਰੇਟਿਵ ਕੋਲਾਈਟਿਸ
- ਤੁਹਾਡੇ ਬਾਊਲ ਵਿਚ ਕੁੱਝ ਵਧ ਰਿਹਾ ਹੈਜਿਹਨੂੰ ਬਾਊਲ ਪੌਲਿਪਸ ਕਹਿੰਦੇ ਹਨ
- ਤੁਹਾਨੂੰ ਲਿੰਚ ਸਿੰਡ੍ਰਮ ਹੈ ਜਾਂ ਪਛਾਣਿਆ ਗਿਆ ਐਡੇਨੋਸੈਟਿਅਸ ਪੌਲਿਪੋਸਿਸ ਹੈ।
NHS.UK ਤੇ ਵਧੇਰੇ ਜਾਣਕਾਰੀ ਦੀ ਭਾਲ ਕਰਨੀ ਕਿ ਤੁਹਾਡੇ ਬਾਊਲ ਕੈਂਸਰ ਦੇ ਖ਼ਤਰੇ ਨੂੰ ਕਿਵੇਂ ਘਟਾਇਆ ਜਾ ਸਕੇ.
10. ਹੋਰ ਜਾਣਕਾਰੀ ਅਤੇ ਸਮਰਥਨ
ਬਾਊਲ ਕੈਂਸਰ ਸਕ੍ਰੀਨਿੰਗ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰ ਕੇ ਸਾਡੇ ਮੁਫ਼ਤ ਹੈਲਪਲਾਈਨ ਦੇ ਨੰਬਰ 0800 707 60 60 ਤੇ ਕਾਲ ਕਰੋ।
ਜੇਕਰ ਤੁਹਾਨੂੰ ਸੁਣਨ ਜਾਂ ਬੋਲਣ ਵਿਚ ਮੁਸ਼ਕਲਾਂ ਹਨ, ਤਾਂ ਤੁਸੀਂ Relay UK ਸੇਵਾ ਨੂੰ ਸਾਨੂੰ ਸੰਪਰਕ ਕਰਨ ਲਈ ਵਰਤ ਸਕਦੇ ਹੋ। ਡਾਯਲ ਕਰੋ 18001 ਫਿਰ 0800 707 60 60 ਫਿਰ ਤੁਹਾਡੇ ਟੈਕਸਟਫੋਨ ਤੋਂ ਜਾਂ Relay UK app ਦੀ ਵਰਤੋਂ ਕਰੋ।
ਇਹ ਜਾਣਕਾਰੀ ਵੈਕਲਪਿਕ ਆਕਾਰ ਵਿਚ ਉਪਲਬਧ ਹੈ, ਜਿਸ ਵਿਚ ਸ਼ਾਮਲ ਹਨ ਈਜੀ ਰੀਡ ਅਤੇ ਦੂਜੀਆਂ ਭਾਸ਼ਾਵਾਂ. ਦੂਜੇ ਆਕਾਰ ਲਈ ਬੇਨਤੀ ਕਰਨ ਲਈ, ਤੁਸੀਂ ਇਸ ਨੰਬਰ ਤੇ ਫੋਲ ਕਰੋ 0300 311 22 33 ਜਾਂ ਈਮੇਲ ਕਰੋ england.contactus@nhs.net.
ਤੁਸੀਂ ਹੇਠ ਲਿਖੇ ਵੀ ਕਰ ਸਕਦੇ ਹੋ:
- NHS.UK ਤੇ ਭਾਲ ਕਰੋ ਬਾਊਲ ਕੈਂਸਰ ਸਕ੍ਰੀਨਿੰਗ ਬਾਰੇ ਵਧ ਜਾਣਕਾਰੀ
- ਸਾਡੇ ਕੋਲੋਨੋਸਕੋਪੀ ਕਰਾਣ ਬਾਰੇ ਲੀਫ਼ਲੈਟਲ ਨੂੰ ਪੜੋ, ਜੇਕਰ ਤੁਹਾਨੂੰ ਹੋਰ ਵਧੇਰੇ ਟੈਸਟ੍ਸ ਚਾਹੀਦੇ ਹਨ
- ਇਸ ਨੂੰ ਪੜੋ ਟ੍ਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਲਈ NHS ਸਕ੍ਰੀਨਿੰਗ ਪ੍ਰੋਗ੍ਰਾਮਸ ਬਾਰੇ ਜਾਣਕਾਰੀ.
ਅਸੀਂ ਨਿਜੀ ਜਾਣਕਾਰੀ ਨੂੰ ਤੁਹਾਡੇ NHS ਰਿਕਾਰਡਸ ਤੋਂ ਵਰਤਦੇ ਹਾਂ ਜਿਸ ਨਾਲ ਸਹੀ ਸਮੇਂ ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾ ਸਕੇ। ਇਸ ਜਾਣਕਾਰੀ ਨਾਲ ਸਾਨੂੰ ਸਕ੍ਰੀਨਿੰਗ ਪ੍ਰੋਗ੍ਰਾਮਸ ਵਿਚ ਸੁਧਾਰ ਕਰਨ ਅਤੇ ਗੁਣਵਤਾ ਵਾਲੀ ਦੇਖ-ਭਾਲ ਪੇਸ਼ ਕਰਨ ਵਿਚ ਮਦਦ ਮਿਲਦੀ ਹੈ। ਅਸੀਂ ਤੁਹਾਡੀ ਜਾਣਕਾਰੀਨੂੰ ਕਿਵੇਂ ਵਰਤਦੇ ਹਾਂ ਅਤੇ ਸੁਰੱਖਿਅਤ ਰਖਦੇ ਹਾਂ.
ਸਕ੍ਰੀਨਿੰਗ ਤੋਂ ਬਾਹਰ ਕਿਵੇਂ ਆਇਆ ਜਾਵੇ ਇਸ ਬਾਰੇ ਭਾਲ ਕਰੋ.