ਸੇਧ

ਜਮਾਂਦਰੂ ਡਾਇਆਫ੍ਰਾਮਮੈਟਿਕ ਹਰਨੀਆ: ਮਾਪਿਆਂ ਲਈ ਜਾਣਕਾਰੀ (Punjabi)

ਅੱਪਡੇਟ ਕੀਤਾ 23 ਅਪ੍ਰੈਲ 2025

Applies to England

ਸੰਖੇਪ ਜਾਣਕਾਰੀ

ਇਹ ਜਾਣਕਾਰੀ ਲਾਭਦਾਇਕ ਹੋਵੇਗੀ ਜੇਕਰ ਤੁਹਾਡੇ ਬੱਚੇ ਨੂੰ ਤੁਹਾਡੇ 20-ਹਫ਼ਤੇ ਦੇ ਸਕੈਨ (20-week scan )(ਕਈ ​​ਵਾਰ ਮੱਧ-ਗਰਭ ਅਵਸਥਾ ਸਕੈਨ ਕਿਹਾ ਜਾਂਦਾ ਹੈ) ਤੋਂ ਬਾਅਦ ਜਮਾਂਦਰੂ ਡਾਇਆਫ੍ਰਾਮਮੈਟਿਕ ਹਰਨੀਆ ਹੋਣ ਦਾ ਸ਼ੱਕ ਹੈ। ਇਹ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਦੇ ਅਗਲੇ ਪੜਾਵਾਂ ਵਿੱਚ ਗੱਲ ਕਰਨ ਵਿੱਚ ਤੁਹਾਡੀ ਅਤੇ ਤੁਹਾਡੇ ਸਿਹਤ ਪੇਸ਼ੇਵਰਾਂ ਦੀ ਮਦਦ ਕਰੇਗਾ। ਇਹ ਜਾਣਕਾਰੀ ਸਿਹਤ ਪੇਸ਼ੇਵਰਾਂ ਨਾਲ ਤੁਹਾਡੀ ਚਰਚਾ ਦਾ ਸਮਰਥਨ ਕਰਨਾ ਚਾਹੀਦਾ ਹੈ  ਪਰ ਇਸਨੂੰ ਬਦਲੀਆ ਨਹੀਂ ਜਾਣਾ ਚਾਹੀਦਾ।

ਇਹ ਪਤਾ ਲਗਾਉਣਾ ਕਿ ਤੁਹਾਡੇ ਬੱਚੇ ਦੇ ਵਿਕਾਸ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ, ਚਿੰਤਾਜਨਕ ਹੋ ਸਕਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਇਕੱਲੇ ਨਹੀਂ ਹੋ।

ਅਸੀਂ ਤੁਹਾਨੂੰ ਇੱਕ ਮਾਹਰ ਟੀਮ ਕੋਲ ਭੇਜਾਂਗੇ ਜੋ ਆਪਣੀ ਪੂਰੀ ਕੋਸ਼ਿਸ਼ ਕਰੇਗੀ:

  • ਤੁਹਾਡੇ ਬੱਚੇ ਦੀ ਸਥਿਤੀ ਅਤੇ ਇਲਾਜ ਬਾਰੇ ਵਧੇਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਵਿੱਚ
  • ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ
  • ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਵਿੱਚ

ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਬਾਰੋ  

ਜਮਾਂਦਰੂ ਡਾਇਆਫ੍ਰਾਮਮੈਟਿਕ ਹਰਨੀਆ ਇੱਕ ਅਜਿਹੀ ਸਥਿਤੀ ਹੈ ਜਿੱਥੇ ਬੱਚੇ ਦਾ ਡਾਇਆਫ੍ਰਾਮ ਉਸ ਤਰ੍ਹਾਂ ਨਹੀਂ ਬਣਦਾ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ। ਡਾਇਆਫ੍ਰਾਮ ਮਾਸਪੇਸ਼ੀ ਦੀ ਇੱਕ ਪਤਲੀ ਪਰਤ ਹੁੰਦੀ ਹੈ ਜੋ ਸਾਨੂੰ ਸਾਹ ਲੈਣ ਵਿੱਚ ਮਦਦ ਕਰਦੀ ਹੈ। ਇਹ ਦਿਲ ਅਤੇ ਫੇਫੜਿਆਂ ਨੂੰ ਪੇਟ (ਪੇਟ) ਦੇ ਅੰਗਾਂ ਤੋਂ ਵੀ ਵੱਖ ਰੱਖਦੀ ਹੈ।

An illustration of a baby with its organs in the usual places.

ਇੱਕ ਬੱਚਾ ਜਿਸਦੇ ਅੰਗਾਂ ਦਾ ਵਿਕਾਸ ਉਮੀਦ ਅਨੁਸਾਰ ਹੋਇਆ ਹੈ

ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਬੱਚੇ ਦੇ ਵਿਕਾਸ ਵਿੱਚ ਬਹੁਤ ਜਲਦੀ ਵਾਪਰਦਾ ਹੈ। ਫੇਫੜਿਆਂ ਵਿੱਚ ਥਾਂ ਘੱਟ ਹੁੰਦੀ ਹੈ ਇਸਲਈ ਉਹ ਸਹੀ ਢੰਗ ਨਾਲ ਵਿਕਾਸ ਅਤੇ ਵੱਧ ਨਹੀਂ ਸਕਦੇ।

ਜਮਾਂਦਰੂ ਡਾਇਆਫ੍ਰਾਮਮੈਟਿਕ ਹਰਨੀਆ ਵਾਲੇ ਕੁਝ ਬੱਚਿਆਂ ਵਿੱਚ ਪੇਟ ਦੇ ਅੰਗ, ਜਿਵੇਂ ਕਿ ਪੇਟ, ਅੰਤੜੀਆਂ ਅਤੇ ਜਿਗਰ, ਡਾਇਆਫ੍ਰਾਮ ਦੇ ਛੇਕ ਵਿੱਚੋਂ ਲੰਘਦੇ ਜਾਂਦੇ ਹਨ। ਇਸ ਨੂੰ ਹਰਨੀਆ ਕਿਹਾ ਜਾਂਦਾ ਹੈ। ਇਹ ਅੰਗ ਉਹ ਥਾਂ ਲੈਂਦੇ ਹਨ ਜਿੱਥੇ ਫੇਫੜੇ ਅਤੇ ਦਿਲ ਹੋਣੇ ਚਾਹੀਦੇ ਹਨ, ਅਤੇ ਇਸਦਾ ਮਤਲਬ ਹੈ ਕਿ ਫੇਫੜੇ ਉਮੀਦ ਅਨੁਸਾਰ ਨਹੀਂ ਵਧਦੇ।

An illustration of a baby with its organs in unusual places due to a congenital diaphragmatic hernia.

ਜਮਾਂਦਰੂ ਡਾਇਆਫ੍ਰਾਮਮੈਟਿਕ ਹਰਨੀਆ ਵਾਲਾ ਬੱਚਾ

ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਵਾਲੇ ਬਹੁਤ ਸਾਰੇ ਬੱਚਿਆਂ ਨੂੰ ਫੇਫੜਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਪਲਮੋਨਰੀ (ਫੇਫੜਿਆਂ ਸੰਬੰਧੀ) ਹਾਈਪਰਟੈਨਸ਼ਨ ਨਾਮਕ ਸਮੱਸਿਆ ਵੀ ਹੋਵੇਗੀ। ਇਸਦਾ ਮਤਲਬ ਹੋ ਸਕਦਾ ਹੈ ਕਿ ਦਿਲ ਫੇਫੜਿਆਂ ਵਿੱਚ ਖੂਨ ਪੰਪ ਨਹੀਂ ਕਰ ਸਕਦਾ। ਇਸ ਨਾਲ ਫੇਫੜਿਆਂ ਲਈ ਆਕਸੀਜਨ ਲੈਣਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ। ਅੰਗਾਂ ਨੂੰ ਕੰਮ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਲੋੜੀਂਦੀ ਆਕਸੀਜਨ ਨਾ ਮਿਲਣ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਬੱਚੇ ਦੇ ਫੇਫੜਿਆਂ ਨੂੰ ਗਰਭ ਵਿੱਚ ਕੰਮ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਬੱਚੇ ਨੂੰ ਪਲੈਸੈਂਟਾ (ਗਰਭਨਾਲ) ਰਾਹੀਂ ਮਾਂ ਦੇ ਖੂਨ ਵਿੱਚੋਂ ਆਕਸੀਜਨ ਮਿਲਦੀ ਹੈ। ਜਨਮ ਤੋਂ ਬਾਅਦ, ਬੱਚੇ ਦੇ ਫੇਫੜਿਆਂ ਨੂੰ ਸਰੀਰ ਵਿੱਚ ਆਕਸੀਜਨ ਪਹੁੰਚਾਉਣ ਦੀ ਲੋੜ ਹੁੰਦੀ ਹੈ। ਜੇਕਰ ਫੇਫੜੇ ਛੋਟੇ ਹਨ ਜਾਂ ਉਮੀਦ ਅਨੁਸਾਰ ਵਿਕਸਿਤ ਨਹੀਂ ਹੋਏ ਹਨ ਤਾਂ ਹੋ ਸਕਦਾ ਹੈ ਕਿ ਉਹ ਠੀਕ ਤਰ੍ਹਾਂ ਕੰਮ ਨਾ ਕਰ ਸਕਣ।

ਕਾਰਨ

ਅਸੀਂ ਵਾਸਤਵ ਵਿੱਚ ਨਹੀਂ ਜਾਣਦੇ ਕਿ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਦਾ ਕਾਰਨ ਕੀ ਹੈ। ਇਹ ਤੁਹਾਡੇ ਦੁਆਰਾ ਕੀਤੀ ਜਾਂ ਨਾ ਕੀਤੀ ਕਿਸੇ ਚੀਜ਼ ਦੇ ਕਾਰਨ ਨਹੀਂ ਹੁੰਦਾ ਹੈ। ਇਹ ਕਈ ਵਾਰ ਹੋਰ ਡਾਕਟਰੀ ਸਥਿਤੀਆਂ, ਜਿਵੇਂ ਕਿ ਤੁਹਾਡੇ ਬੱਚੇ ਦੇ ਕ੍ਰੋਮੋਸੋਮ (ਜਿਨਸੀ ਜਾਣਕਾਰੀ) ਅਤੇ ਦਿਲ ਨੂੰ ਪ੍ਰਭਾਵਿਤ ਕਰਨ ਵਾਲਿਆਂ ਸਥਿਤੀਆਂ ਨਾਲ ਜੁੜਿਆ ਹੁੰਦਾ ਹੈ। ਤੁਸੀਂ ਇੱਕ ਮਾਹਰ ਟੀਮ ਨਾਲ ਆਪਣੇ ਵਿਅਕਤੀਗਤ ਹਾਲਾਤਾਂ ਬਾਰੇ ਚਰਚਾ ਕਰਨ ਦੇ ਯੋਗ ਹੋਵੋਗੇ।

ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਹਰ 10,000 (0.04%) ਵਿੱਚੋਂ ਲਗਭਗ 4 ਬੱਚਿਆਂ ਨੂੰ ਹੁੰਦਾ ਹੈ।

ਅਸੀਂ ਜਮਾਂਦਰੂ ਡਾਇਆਫ੍ਰਾਮਮੈਟਿਕ ਹਰਨੀਆ ਦਾ ਪਤਾ ਕਿਵੇਂ ਲਗਾਉਂਦੇ ਹਾਂ

ਅਸੀਂ ‘20-ਹਫ਼ਤੇ ਦੇ ਸਕੈਨ’ (ਗਰਭ ਅਵਸਥਾ ਦੇ 18+0 ਤੋਂ 20+6 ਹਫ਼ਤਿਆਂ ਦੇ ਵਿਚਕਾਰ) ‘ਤੇ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਦੀ ਜਾਂਚ ਕਰਦੇ ਹਾਂ। ਕਈ ਵਾਰ ਸਾਨੂੰ ਇਸ ਬਾਰੇ ਬਾਅਦ ਦੇ ਸਕੈਨ ਦੌਰਾਨ ਜਾਂ ਬੱਚੇ ਦੇ ਜਨਮ ਤੋਂ ਬਾਅਦ ਪਤਾ ਲੱਗਦਾ ਹੈ।

ਟੈਸਟਸ ਅਤੇ ਮੁਲਾਕਾਤਾਂ ਲਈ ਅੱਗੇ ਦੀ ਕਾਰਵਾਹੀ

ਜਿਵੇਂ ਕਿ ਸਕੈਨ ਦਾ ਨਤੀਜਾ ਇਹ ਦਰਸਾਉਂਦਾ ਹੈ ਕਿ ਤੁਹਾਡੇ ਬੱਚੇ ਨੂੰ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਹੈ, ਅਸੀਂ ਤੁਹਾਨੂੰ ਗਰਭਵਤੀ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਦੇਖਭਾਲ ਕਰਨ ਵਾਲੀ ਮਾਹਰਾਂ ਦੀ ਟੀਮ ਕੋਲ ਭੇਜ ਦਿੰਦੇ ਹਾਂ। ਉਹ ਉਸ ਹਸਪਤਾਲ ਵਿੱਚ ਅਧਾਰਤ ਹੋ ਸਕਦੇ ਹਨ ਜਿੱਥੇ ਤੁਸੀਂ ਵਰਤਮਾਨ ਵਿੱਚ ਜਣੇਪੇ ਤੋਂ ਪਹਿਲਾਂ ਦੇਖਭਾਲ ਪ੍ਰਾਪਤ ਕਰ ਰਹੇ ਹੋ, ਜਾਂ ਕਿਸੇ ਵੱਖਰੇ ਹਸਪਤਾਲ ਵਿੱਚ। ਇਹ ਯਕੀਨੀ ਬਣਾਉਣ ਲਈ ਕਿ ਕੀ ਤੁਹਾਡੇ ਬੱਚੇ ਨੂੰ ਇਹ ਸਮੱਸਿਆ ਹੈ, ਤੁਹਾਨੂੰ ਦੂਜੀ ਸਕੈਨ ਦੀ ਲੋੜ ਪਵੇਗੀ। ਮਾਹਰ ਟੀਮ ਇਹ ਪੁਸ਼ਟੀ ਕਰਨ ਦੇ ਯੋਗ ਹੋਵੇਗੀ ਕਿ ਕੀ ਤੁਹਾਡੇ ਬੱਚੇ ਨੂੰ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਹੈ ਅਤੇ ਇਸਦਾ ਕੀ ਅਰਥ ਹੋ ਸਕਦਾ ਹੈ।

ਮਾਹਰ ਟੀਮ ਨੂੰ ਮਿਲਣ ਤੋਂ ਪਹਿਲਾਂ ਕੋਈ ਵੀ ਸਵਾਲ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ, ਉਸ ਨੂੰ ਲਿਖ ਲੈਣਾ ਲਾਭਦਾਇਕ ਹੋ ਸਕਦਾ ਹੈ।

ਮਾਹਰ ਟੀਮ ਤੁਹਾਨੂੰ ਵਾਧੂ ਟੈਸਟਾਂ ਦੀ ਪੇਸ਼ਕਸ਼ ਕਰ ਸਕਦੀ ਹੈ, ਜਿਵੇਂ ਕਿ chorionic villus sampling (CVS) or amniocentesis.

ਇਲਾਜ

ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਕਰਨ ਵਾਲੀ ਟੀਮ ਵਿੱਚ ਮਾਹਰ ਸ਼ਾਮਲ ਹੋਣਗੇ ਜਿਵੇਂ ਕਿ ਨਿਓਨੈਟੋਲੋਜਿਸਟ (ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਮਾਹਰ ਡਾਕਟਰ) ਅਤੇ ਬਾਲ ਚਿਕਿਤਸਕ ਸਰਜਨ, ਜੋ ਤੁਹਾਡੇ ਬੱਚੇ ਦੀ ਦੇਖਭਾਲ ਵਿੱਚ ਮਦਦ ਕਰਨਗੇ। ਉਹ ਤੁਹਾਡੇ ਨਾਲ ਸਥਿਤੀ, ਸੰਭਾਵੀ ਪੇਚੀਦਗੀਆਂ, ਇਲਾਜ ਅਤੇ ਤੁਸੀਂ ਆਪਣੇ ਬੱਚੇ ਦੇ ਜਨਮ ਲਈ ਕਿਵੇਂ ਤਿਆਰੀ ਕਰ ਸਕਦੇ ਹੋ ਬਾਰੇ ਗੱਲ ਕਰਨਗੇ।

ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਵਾਲੇ ਬੱਚਿਆਂ ਨੂੰ ਇੱਕ ਯੂਨਿਟ ਵਿੱਚ ਅਜਿਹੇ ਵਿਸ਼ੇਸ਼ ਡਾਕਟਰੀ ਸਹਾਇਤਾ ਦੀ ਲੋੜ ਹੋਵੇਗੀ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਮਦਦ ਕਰਨ ਲਈ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਵਾਲੇ ਬੱਚਿਆਂ ਦੀ ਦੇਖਭਾਲ ਕਰਨ ਦਾ ਅਨੁਭਵ ਹੁੰਦਾ ਹੈ। ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਵਾਲੇ ਬੱਚਿਆਂ ਨੂੰ ਜਨਮ ਤੋਂ ਬਾਅਦ ਓਪਰੇਸ਼ਨ ਦੀ ਲੋੜ ਪਵੇਗੀ। ਇਹ ਆਮ ਤੌਰ ‘ਤੇ ਹਰਨੀਆ (ਛੇਕ) ਨੂੰ ਬੰਦ ਕਰਨ ਲਈ ਹੁੰਦਾ ਹੈ ਅਤੇ ਤੁਹਾਡੇ ਬੱਚੇ ਦੇ ਠੀਕ ਹੋਣ ਤੋਂ ਬਾਅਦ ਕੀਤਾ ਜਾ ਸਕਦਾ ਹੈ।

ਤੁਹਾਡੇ ਬੱਚੇ ਨੂੰ ਹਸਪਤਾਲ ਵਿੱਚ ਕਿੰਨਾ ਸਮਾਂ ਬਿਤਾਉਣ ਦੀ ਲੋੜ ਹੈ ਇਹ ਬੱਚੇ ‘ਤੇ ਨਿਰਭਰ ਕਰਦਾ ਹੈ ਅਤੇ ਹਫ਼ਤਿਆਂ ਤੋਂ ਮਹੀਨੇ ਤੱਕ ਵੱਖ-ਵੱਖ ਹੁੰਦਾ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਬੱਚੇ ਨੂੰ ਕਿਸ ਤਰ੍ਹਾਂ ਦੇ ਓਪਰੇਸ਼ਨ ਦੀ ਲੋੜ ਹੈ, ਠੀਕ ਹੋਣ ਦਾ ਸਮਾਂ, ਕੀ ਕੋਈ ਪੇਚੀਦਗੀਆਂ ਜਾਂ ਸੰਬੰਧਿਤ ਸਥਿਤੀਆਂ ਹਨ, ਤੁਹਾਡਾ ਬੱਚਾ ਕਿਵੇਂ ਦੁੱਧ ਪੀ ਰਿਹਾ ਹੈ ਅਤੇ ਕੀ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਿਸੇ ਵਾਧੂ ਮਦਦ ਦੀ ਲੋੜ ਹੈ। ਮਾਹਿਰ ਟੀਮ ਤੁਹਾਡੇ ਵਿਅਕਤੀਗਤ ਹਾਲਾਤਾਂ ਦੇ ਆਧਾਰ ‘ਤੇ ਤੁਹਾਨੂੰ ਹੋਰ ਜਾਣਕਾਰੀ ਦੇਣ ਦੇ ਯੋਗ ਹੋਵੇਗੀ।

ਲੰਬੀ ਮਿਆਦ ਦੀ ਸਿਹਤ

ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਇੱਕ ਵਿਆਪਕ ਅਤੇ ਵਿਭਿੰਨ ਸਥਿਤੀ ਹੈ। ਇਸ ਦਾ ਇਲਾਜ ਕਰਨਾ ਸਰਲ ਹੋ ਸਕਦਾ ਹੈ, ਜਾਂ ਗੁੰਝਲਦਾਰ (ਅਤੇ ਵਧੇਰੇ ਗੰਭੀਰ) ਹੋ ਸਕਦਾ ਹੈ ਜੇਕਰ ਹੋਰ ਸਿਹਤ ਸਮੱਸਿਆਵਾਂ ਵੀ ਹੋਨ। ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਨਾਲ ਪੈਦਾ ਹੋਏ 10 ਵਿੱਚੋਂ 5 (50%) ਬੱਚੇ ਬਚਣਗੇ। ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਫੇਫੜੇ ਕਿਵੇਂ ਵਿਕਸਿਤ ਹੋਏ ਹਨ ਅਤੇ ਜੇਕਰ ਉਹਨਾਂ ਦੀਆਂ ਕੋਈ ਹੋਰ ਸਥਿਤੀਆਂ ਹਨ। ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸੰਭਾਵੀ ਨਜ਼ਰੀਆ ਤੁਹਾਡੇ ਵਿਅਕਤੀਗਤ ਹਾਲਾਤਾਂ ‘ਤੇ ਨਿਰਭਰ ਕਰੇਗਾ। ਕਿਸੇ ਵੀ ਸਥਿਤੀ ਵਿੱਚ ਮਾਹਰ ਟੀਮ ਤੁਹਾਡੀ ਮਦਦ ਕਰੇਗੀ।

ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਨੂੰ ਕਈ ਵਾਰ ਹੋਰ ਹਾਲਤਾਂ ਜਿਵੇਂ ਕਿ ਡਾਊਨ ਸਿੰਡਰੋਮ, ਐਡਵਰਡਸ ਸਿੰਡਰੋਮ, ਪਟਾਊਜ਼ ਸਿੰਡਰੋਮ ਜਾਂ ਦਿਲ ਦੀਆਂ ਸਥਿਤੀਆਂ ਨਾਲ ਜੋੜਿਆ ਜਾ ਸਕਦਾ ਹੈ। ਅਜਿਹਾ 10 ਵਿੱਚੋਂ 1 (10%) ਕੇਸਾਂ ਵਿੱਚ ਵਾਪਰਦਾ ਹੈ।

ਤੁਹਾਡੇ ਬੱਚੇ ਦੀ ਦੇਖ-ਭਾਲ ਕਰਨ ਵਾਲੀ ਮਾਹਰ ਟੀਮ ਹੇਠ ਲਿਖੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ:

  • ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ
  • ਅਗਲੇ ਕਦਮਾਂ ਦੀ ਯੋਜਨਾ ਬਣਾਉਣ ਲਈ ਤੁਹਾਡੀ ਮਦਦ ਕਰਮ ਵਿੱਚ

ਅਗਲੇ ਪੜਾਅ ਅਤੇ ਚੋਣਾਂ

ਤੁਸੀਂ ਆਪਣੀ ਗਰਭ ਅਵਸਥਾ ਦੌਰਾਨ ਤੁਹਾਡੀ ਦੇਖਭਾਲ ਕਰਨ ਵਾਲੀ ਟੀਮ ਨਾਲ ਤੁਹਾਡੇ ਬੱਚੇ ਦੇ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਅਤੇ ਤੁਹਾਡੇ ਵਿਕਲਪਾਂ ਬਾਰੇ ਗੱਲ ਕਰ ਸਕਦੇ ਹੋ। ਇਹਨਾਂ ਵਿੱਚ ਤੁਹਾਡੀ ਗਰਭ ਅਵਸਥਾ ਨੂੰ ਜਾਰੀ ਰੱਖਣਾ ਜਾਂ ਤੁਹਾਡੀ ਗਰਭ ਅਵਸਥਾ ਨੂੰ ਖਤਮ ਕਰਨਾ ਸ਼ਾਮਲ ਹੋਵੇਗਾ। ਤੁਸੀਂ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਬਾਰੇ ਹੋਰ ਜਾਣਨਾ ਚਾਹ ਸਕਦੇ ਹੋ। ਇਸ ਸਥਿਤੀ ਵਿੱਚ ਮਾਪਿਆਂ ਦੀ ਮਦਦ ਕਰਨ ਦੇ ਤਜਰਬੇ ਵਾਲੀ support organisation  (ਸਹਾਇਤਾ ਸੰਸਥਾ) ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।

ਜੇਕਰ ਤੁਸੀਂ ਆਪਣੀ ਗਰਭ ਅਵਸਥਾ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ, ਤਾਂ ਮਾਹਰ ਟੀਮ ਤੁਹਾਡੀ ਮਦਦ ਕਰੇਗੀ:

  • ਤੁਹਾਡੀ ਦੇਖਭਾਲ ਅਤੇ ਤੁਹਾਡੇ ਬੱਚੇ ਦੇ ਜਨਮ ਦੀ ਯੋਜਨਾ ਬਣਾਓ ਵਿੱਚ
  • ਤੁਹਾਡੇ ਬੱਚੇ ਨੂੰ ਘਰ ਲੈ ਜਾਣ ਦੀ ਤਿਆਰੀ ਕਰਨ ਵਿੱਚ

ਜੇਕਰ ਤੁਸੀਂ ਆਪਣੀ ਗਰਭ-ਅਵਸਥਾ ਨੂੰ ਖਤਮ ਕਰਨ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮਲ ਹੈ ਅਤੇ ਤੁਹਾਨੂੰ ਕਿਵੇਂ ਸਹਾਇਤਾ ਦਿੱਤੀ ਜਾਵੇਗੀ। ਤੁਹਾਨੂੰ ਇਹ ਚੋਣ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਕਿ ਤੁਹਾਡੀ ਗਰਭ ਅਵਸਥਾ ਕਿੱਥੇ ਅਤੇ ਕਿਵੇਂ ਖਤਮ ਕਰਨੀ ਹੈ ਅਤੇ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਿਅਕਤੀਗਤ ਹੈ।

ਸਿਰਫ਼ ਤੁਸੀਂ ਜਾਣਦੇ ਹੋ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਫ਼ੈਸਲਾ ਕੀ ਹੈ। ਤੁਸੀਂ ਜੋ ਵੀ ਫੈਸਲਾ ਕਰੋਗੇ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡੀ ਸਹਇਤਾ ਕਰਨਗੇ।

ਭਵਿੱਖ ਦੀਆਂ ਗਰਭ-ਅਵਸਥਾਵਾਂ

ਜੇਕਰ ਤੁਸੀਂ ਇੱਕ ਹੋਰ ਬੱਚਾ ਪੈਦਾ ਕਰਨ ਦਾ ਫੈਸਲਾ ਕਰਦੇ ਹੋ, ਤਾਂ ਉਸ ਨੂੰ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਹੈ।

ਜਿਨ੍ਹਾਂ ਔਰਤਾਂ ਨੂੰ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਵਾਲਾ ਬੱਚਾ ਹੋਇਆ ਹੈ, ਉਨ੍ਹਾਂ ਲਈ ਦੂਜੀ ਗਰਭ ਅਵਸਥਾ ਵਿੱਚ ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਵਾਲਾ ਬੱਚਾ ਪੈਦਾ ਹੋਣ ਦੀ ਸੰਭਾਵਨਾ 100 ਵਿੱਚੋਂ 2 (2%) ਹੁੰਦੀ ਹੈ।

ਹੋਰ ਜਾਣਕਾਰੀ

Antenatal Results and Choices (ARC) (ਜਨਮ ਤੋਂ ਪਹਿਲਾਂ ਦੇ ਨਤੀਜੇ ਅਤੇ ਵਿਕਲਪ) (ARC) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤੇ ਨਿਦਾਨ ਅਤੇ ਗਰਭ ਅਵਸਥਾ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਫੈਸਲੇ ਲੈਣ ਵਾਲੇ ਲੋਕਾਂ ਦੀ ਸਹਾਇਤਾ ਕਰਦੀ ਹੈ।

The Congenital Diaphragmatic Hernia Charity (CDH UK) (ਜਮਾਂਦਰੂ ਡਾਇਆਫ੍ਰੈਗਮੈਟਿਕ ਹਰਨੀਆ ਚੈਰਿਟੀ) (CDH UK) ਇੱਕ ਰਜਿਸਟਰਡ ਚੈਰਿਟੀ ਹੈ ਜੋ ਮਰੀਜ਼ਾਂ, ਪਰਿਵਾਰਾਂ, ਡਾਕਟਰੀ ਕਰਮਚਾਰੀਆਂ ਅਤੇ ਹੋਰ ਸੰਸਥਾਵਾਂ ਨੂੰ CDH (ਇਵੈਂਟਰੇਸ਼ਨ ਸਮੇਤ) ਬਾਰੇ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦੀ ਹੈ ਨਿਦਾਨ ਕੀਤੇ ਜਾਣ ਤੋਂ ਲੈਕੇ ਪਚਪਨ ਅਤੇ ਉਸ ਤੋਂ ਅੱਗੇ ਤੱਕ।

 NHS.UK ਕੋਲ ਸਥਿਤੀਆਂ, ਲੱਛਣਾਂ ਅਤੇ ਇਲਾਜਾਂ ਲਈ ਪੂਰੀ ਗਾਈਡ ਹੁੰਦੀ ਹੈ, ਕੀ ਕਰਨਾ ਹੈ ਅਤੇ ਕਦੋਂ ਮਦਦ ਲੈਣੀ ਹੈ ਸਮੇਤ।

Information for parents who are offered a chorionic villus sampling (CVS) or amniocentesis diagnostic test (ਉਹਨਾਂ ਮਾਪਿਆਂ ਲਈ ਜਾਣਕਾਰੀ ਜਿਨ੍ਹਾਂ ਨੂੰ ਕੋਰਿਓਨਿਕ ਵਿਲਸ ਸੈਂਪਲਿੰਗ (ਸੀਵੀਐਸ) ਜਾਂ ਐਮਨੀਓਸੈਂਟੇਸਿਸ ਡਾਇਗਨੌਸਟਿਕ ਟੈਸਟ ਦੀ ਪੇਸ਼ਕਸ਼ ਕੀਤੀ ਗਈ ਹੈ)।

ਪਤਾ ਕਰੋ ਕਿ how NHS England uses and protects your screening information (NHS ਇੰਗਲੈਂਡ ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦਾ ਹੈ।)

ਪਤਾ ਕਰੋ ਕਿ how to opt out of screening (ਕਿਵੇਂ ਸਕ੍ਰੀਨਿੰਗ ਨਹੀਂ ਕਰਵਾਉਣੀ ਹੈ।)