ਸੇਧ

ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ: ਸੱਦੇ (Punjabi)

ਪ੍ਰਕਾਸ਼ਿਤ 19 June 2024

Applies to England

ਅਸੀਂ ਤੁਹਾਨੂੰ ਤੁਹਾਡੀ NHS ਦੀ ਸਰਵਾਈਕਲ ਸਕ੍ਰੀਨਿੰਗ (ਜਿਹਨੂੰ ਪਹਿਲਾਂ ‘ਸਮੀਅਰ ਟੈਸਟ’ ਕਿਹਾ ਜਾਂਦਾ ਸੀ, ਲਈ ਸੱਦ ਦੇਣ ਲਈ ਲਿਖ ਰਹੇ ਹਾਂ।  ਅਸੀਂ ਸਾਰੀਆਂ ਔਰਤਾਂ ਅਤੇ ਲੋਕਾਂ ਲਈ ਸਕ੍ਰੀਨਿੰਗ ਪੇਸ਼ ਕਰਦੇ ਹਾਂ ਜੋ 25 ਤੋਂ ਲੈਕੇ 64 ਦੀ ਉਮਰ ਦੀਆਂ ਹਨ, ਜਿਨ੍ਹਾਂ ਨੂੰ ਸਰਵਿਕਸ ਹੈ।   ਸਕ੍ਰੀਨਿੰਗ ਨਾਲ ਸਰਵਾਈਕਲ ਕੈਂਸਰ ਤੋਂ ਬਚਾਅ ਕਰਨ ਅਤੇ ਜਾਨਾਂ ਬਚਾਣ ਲਈ ਮਦਦ  ਕਰਦਾ ਹੈ।  

1. ਤੁਹਾਡੇ ਲਈ ਸਰਵਾਈਕਲ ਸਕ੍ਰੀਨਿੰਗ ਨੂੰ ਕਿਵੇਂ ਬੁੱਕ ਕੀਤਾ ਜਾਵੇ  

ਜੇਕਰ ਤੁਹਾਨੂੰ ਪਹਿਲਾਂ ਸੱਦਾ ਨਹੀਂ ਦਿਤਾ ਗਿਆ ਹੋਵੇ ਜਾਂ ਤੁਸੀਂ ਪਿਛਲੀ ਸਰਵਾਈਕਲ ਸਕ੍ਰੀਨਿੰਗ ਮਿਸ ਕਰ ਦਿੱਤੀ ਹੋਵੇ, ਤਾਂ ਕੋਈ ਦੇਰ ਨਹੀਂ ਹੋਈ ਹੈ।  

ਜੇਕਰ ਤੁਸੀਂ ਹਾਲ ਹੀ ਵਿਚ ਸਰਵਾਈਕਲ ਸਕ੍ਰੀਨਿੰਗ ਤੇ ਗਏ ਹੋ, ਤਾਂ ਤੁਹਾਨੂੰ ਹੋਰ ਅਪਾਇਨੰਟਮੈਂਚ ਬੁਕ ਕਰਨ ਦੀ ਜ਼ਰੂਰਤ ਨਹੀਂ ਹੈ।   

2. ਸਰਵਾਈਕਲ ਸਕ੍ਰੀਨਿੰਗ ਬਾਰੇ  

ਤਕਰੀਬਨ ਸਾਰੇ ਸਰਵਾਈਕਲ ਕੈਂਸਰ ਇਕ ਉਚੇਰੇ ਖ਼ਤਰੇ ਵਾਲੀ ਕਿਸਮ ਦੇ ਮਾਨਵ ਪੈਪਿਲੋਮਾਵਾਯਰਸ (HPV) ਦੇ ਲਾਗ ਦੀ ਬੀਮਾਰੀ ਦਾ ਕਾਰਣ ਹੁੰਦੇ ਹਨ। ਉਚੇਰੇ ਖ਼ਤਰੇ ਦੇ HPV ਲਈ ਸਰਵਾਈਕਲ ਸਕ੍ਰੀਨਿੰਗ ਦੀਆਂ ਜਾਂਚ। ਜੇਕਰ ਸਾਨੂੰ ਤੁਹਾਡੇ ਸਕ੍ਰੀਨਿੰਗ ਦੇ ਨਮੂਨੇ ਵਿਚ HPV ਮਿਲਿਆ, ਤਾਂ ਅਸੀਂ ਅਸਮਾਨ ਸੈਲ ਦੇ ਬਦਲਾਵਾਂ ਦੀ ਜਾਂਚ ਕਰਾਂਗੇ।  ਛੇਤੀ ਨਾਲ ਪਤਾ ਲਗਾਏ ਜਾਣ ਅਤੇ ਇਲਾਜ ਕਰਨ ਨਾਲ ਜਿਆਦਾਤਰ ਸਰਵਾਈਕਲ ਕੈਂਸਰ ਦੇ ਕੇਸ ਹੋਣ ਤੋਂ ਬਚਾਇਆ ਜਾ ਸਕਦਾ ਹੈ।    

ਤੁਹਾਨੂੰ ਸਰਵਾਈਕਲ ਸਕ੍ਰੀਨਿੰਗ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਭਾਵੇਂ ਤੁਹਾਡਾ ਲੈਂਗਿਕ ਸੰਬੋਧਨ ਕੁਝ ਵੀ ਹੋਵੇ, ਲੈਂਗਿਕ ਇਤਿਹਾਸ ਕੁਝ ਵੀ ਹੋਵੇ ਜਾਂ ਕਿ ਤੁਹਾਡਾ HPV ਦਾ ਵੈਕਸਿਨੇਸ਼ਨ ਲਗਾਣ ਦੀ ਇੱਛਾ ਰਖਦੇ ਹੋ।   

ਇਹ ਟੈਸਟ ਕੁਝ ਹੀ ਮਿਨਟ ਲੈਂਦਾ ਹੈ, ਅਤੇ ਤੁਸੀਂ ਕਿਸੀ ਔਰਤ ਨਰਸ ਜਾੰ ਡਾਕਟਰ ਲਈ ਕਹਿ ਸਕਦੇ ਹੋ।  ਉਹ ਤੁਹਾਨੂੰ ਦਸਣਗੇ ਕਿ ਤੁਹਾਡੇ ਨਤੀਜੇ ਆਣ ਦੀ ਤੁਸੀਂ ਕਦੋਂ ਉਮੀਦ ਕਰ ਸਕਦੇ ਹੋ, ਇਸ ਲਈ ਕਿਰਪਾ ਕਰ ਕੇ ਤੁਹਾਡੇ ਸੰਪਰਕ ਦੇ ਵਿਵਰਣਾ ਦੀ ਜਾਂਚ ਕਰੋ ਕਿ ਉਹ ਤੁਹਾਡੀ ਜੀ.ਪੀ. ਦੀ ਸਰਜਰੀ ਜਾਂ ਲੈਂਗਿਕ ਕਲੀਨਿਕ ਵਿਚ ਹੁਣ ਦੇ ਹਨ।   

3. ਵਧੇਰੇ ਜਾਣਕਾਰੀ  

NHS ਸਰਵਾਈਕਲ ਸਕ੍ਰੀਨਿੰਗ ਪ੍ਰੋਗ੍ਰਾਮ ਬਾਰੇ ਵਧੇਰੇ ਜਾਣਨ ਲਈNHS ਦੇ ਵੈਬਸਾਈਟ ਨੂੰ ਦੇਖੋ। ਕਿਰਪਾ ਕਰ ਕੇ‘ਹੈਲਪਿੰਗ ਯੂ ਡਿਸਾਈਡ’ ਦੇ ਲੀਫ਼ਲੈਟ ਨੂੰ ਪੜੋਜੋ ਈਜ਼ੀ ਰੀਡਵਿਚ ਵੀ ਉਪਲਬਧ ਹੈ.   

ਜੇਕਰ ਤੁਸੀਂ ਬੇਚੈਨ ਮਹਿਸੂਸ ਕਰਦੇ ਹੋ ਅਤੇ ਸਰਵਾਈਕਲ ਸਕ੍ਰੀਨਿੰਗ ਲੈਣ ਲਈ ਸਮਰਥਨ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰ ਕੇ ‘ਸਪੋਰਟ ਫਾਰ ਪੀਪਲ ਹੂ ਫਾਈਂਡ ਇੱਟ ਹਾਰਡ ਟੂ ਅਟੈਂਡ’ ਰਹਿ-ਨੁਮਾਈ  ਨੂੰ ਪੜੋ।  

ਕਿਸੇ ਇਕ ਵਿਕਲਪਕ ਆਕਾਰ ਵਿਚ ਇਸ ਜਾਣਕਾਰੀ ਲਈ ਬੇਨਤੀ ਕਰਨਾ ਚਾਹੁੰਦੇ ਹੋਵੋਂ, ਤਾਂ ਇਸ ਨੰਬਰ ਤੇ ਫੋਨ ਕਰੋ 0300 311 22 33 ਜਾਂ ਈਮੇਲ ਕਰੋ england.contactus@nhs.net.  

4. ਸਰਵਾਈਕਲ ਕੈਂਸਰ ਦੀਆਂ ਨਿਸ਼ਾਨੀਆਂ   

ਜੇਕਰ ਤੁਹਾਨੂੰ ਕੋਈ ਅਜੀਬ ਜਿਹੀਆਂ ਨਿਸ਼ਾਨੀਆਂ ਹੋਣ, ਤਾਂ ਕਿਰਪਾ ਕਰ ਕੇ ਤੁਹਾਡੀ ਜੀ.ਪੀ. ਜਾਂ ਲੈਂਗਿਕ ਸਿਹਤ ਦੀ ਕਲੀਨਿਕ ਨੂੰ ਜਿਨਾਂ ਛੇਤੀ ਹੋ ਸਕੇ ਦੱਸੋ।  ਇਸ ਵਿਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ:  

  • ਯੋਨੀ ਵਿਚੋਂ ਖੂਨ ਰਿਸਨਾ ਤੁਹਾਡੇ ਲਈ ਅਨੋਖਾ ਹੋਵੇ - ਲੈਂਗਿਕ ਸੰਭੋਗ ਕਰਨ ਦੌਰਾਨ ਜਾਂ ਉਸ ਤੋਂ ਬਾਅਦ ਖੂਨ ਵਗੇ, ਤੁਹਾਡੀ ਮਾਹਵਾਰੀ ਵਿਚਕਾਰ, ਮੀਨੌਪੌਜ਼ ਜਾਂ ਆਮ ਨਾਲੋਂ ਭਾਰੀ ਮਾਹ-ਵਾਰੀ ਤੋਂ ਬਾਅਦ  
  • ਲੈਂਗਿਕ ਸੰਭੋਗ ਦੌਰਾਨ ਦਰਦ ਹੋਣਾ  

  • ਯੋਨੀ ਵਿਚੋਂ ਰਿਸਾਵ ਵਿਚ ਬਦਲਾਵ ਹੋਣਾ  
  • ਤੁਹਾਡੀ ਹੇਠਲੀ ਪਿੱਠ ਵਿਚ ਪੀੜ, ਤੁਹਾਡੀ ਹਿਪ ਦੀ ਹੱਡੀ (ਪੈਲਵਿਸ), ਜਾਂ ਤੁਹਾਡੇ ਢਿਡ ਦੇ ਹੇਠਲੇ ਹਿੱਸੇ ਵਿਚ ਪੀੜ ਹੋਵੇ।   

ਜੇਕਰ ਤੁਹਾਡੇ ਕੋਲ ਸਰਵਾਈਕ ਸਕ੍ਰੀਨਿੰਗ ਬਾਰੇ ਕੋਈ ਵੀ ਸਵਾਲ ਹੋਣ ਤਾਂ, ਕਿਰਪਾ ਕਰ ਕੇ ਤੁਹਾਡੇ ਜੀ.ਪੀ. ਜਾਂ ਪ੍ਰੈਕਟਿਸ ਨਰਸ ਜਾਂ ਕਲੀਨਿਕ ਨਰਸ ਨਾਲ ਗੱਲ ਕਰੋ।   

ਤੁਹਾਡੀ/ਤੁਹਾਡੀ ਸ਼ੁਭਚਿੰਤਕ,    

NHS ਸਰਵਾਈਕਲ ਸਕ੍ਰੀਨਿੰਗ ਪ੍ਰੋਗ੍ਰਾਮ