ਜਮਾਂਦਰੂ ਦਿਲ ਦੀ ਬਿਮਾਰੀ (CHD): ਮਾਪਿਆਂ ਲਈ ਜਾਣਕਾਰੀ (Punjabi)
ਅੱਪਡੇਟ ਕੀਤਾ 23 ਅਪ੍ਰੈਲ 2025
ਸੰਖੇਪ ਜਾਣਕਾਰੀ
ਇਹ ਜਾਣਕਾਰੀ ਲਾਭਦਾਇਕ ਹੋਵੇਗੀ ਜੇਕਰ ਤੁਹਾਡੇ 20-ਹਫ਼ਤੇ ਦੇ ਸਕੈਨ (20-week scan) (ਜੋ ਕਈ ਵਾਰ ਮੱਧ-ਗਰਭ ਅਵਸਥਾ ਸਕੈਨ ਵਜੋਂ ਜਾਣਿਆ ਜਾਂਦਾ ਹੈ) ਤੋਂ ਬਾਅਦ ਤੁਹਾਡੇ ਬੱਚੇ ਨੂੰ ਜਮਾਂਦਰੂ ਦਿਲ ਦੀ ਬਿਮਾਰੀ (CHD) ਹੋਣ ਦਾ ਸ਼ੱਕ ਹੈ। ਇਹ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਦੇ ਅਗਲੇ ਪੜਾਵਾਂ ਬਾਰੇ ਗੱਲ ਕਰਨ ਵਿੱਚ ਤੁਹਾਡੀ ਅਤੇ ਤੁਹਾਡੇ ਸਿਹਤ ਪੇਸ਼ੇਵਰਾਂ ਦੀ ਮਦਦ ਕਰੇਗਾ। ਇਸ ਜਾਣਕਾਰੀ ਰਾਹੀਂ ਸਿਹਤ ਪੇਸ਼ੇਵਰਾਂ ਨਾਲ ਤੁਹਾਡੀ ਚਰਚਾ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ, ਪਰ ਇਸਨੂੰ ਬਦਲਨਾ ਨਹੀਂ ਚਾਹੀਦਾ।
ਇਹ ਪਤਾ ਲਗਾਉਣਾ ਕਿ ਤੁਹਾਡੇ ਬੱਚੇ ਦੇ ਵਿਕਾਸ ਨਾਲ ਕੋਈ ਸਮੱਸਿਆ ਹੋ ਸਕਦੀ ਹੈ, ਚਿੰਤਾਜਨਕ ਹੋ ਸਕਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਇਕੱਲੇ ਨਹੀਂ ਹੋ।
ਅਸੀਂ ਤੁਹਾਨੂੰ ਇੱਕ ਮਾਹਰ ਟੀਮ ਕੋਲ ਭੇਜਾਂਗੇ ਜੋ ਆਪਣੀ ਪੂਰੀ ਕੋਸ਼ਿਸ਼ ਕਰੇਗੀ:
- ਤੁਹਾਡੇ ਬੱਚੇ ਦੀ ਸਥਿਤੀ ਅਤੇ ਇਲਾਜ ਬਾਰੇ ਵਧੇਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਵਿੱਚ
- ਤੁਹਾਡੇ ਸਵਾਲਾਂ ਦੇ ਜਵਾਬ ਦਿਣ ਵਿੱਚ
- ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਵਿੱਚ
ਜਮਾਂਦਰੂ ਦਿਲ ਦੀ ਬਿਮਾਰੀ ਬਾਰੇ
ਜਮਾਂਦਰੂ ਦਿਲ ਦੀ ਬਿਮਾਰੀ (CHD) ਨੂੰ ਸਮਝਣ ਲਈ, ਇਹ ਸਮਝਣਾ ਲਾਭਦਾਇਕ ਹੋ ਸਕਦਾ ਹੈ ਕਿ ਇੱਕ ਸਿਹਤਮੰਦ ਦਿਲ ਕਿਵੇਂ ਕੰਮ ਕਰਦਾ ਹੈ।
ਦਿਲ ਤੁਹਾਡੀ ਮੁੱਠੀ ਦੇ ਆਕਾਰ ਦੀ ਇੱਕ ਮਾਸਪੇਸ਼ੀ ਹੈ। ਇਸ ਦਾ ਕੰਮ ਹੂਰੇ ਸਰੀਰ ਵਿੱਚ ਖੂਨ ਭੇਜਣਾ ਹੈ। ਇਹ ਖੂਨ ਸਰੀਰ ਨੂੰ ਲੋੜੀਂਦੀ ਆਕਸੀਜਨ ਅਤੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਦਿਲ ਦਾ ਸੱਜਾ ਪਾਸਾ ਖੂਨ ਨੂੰ ਫੇਫੜਿਆਂ ਤੱਕ ਪੰਪ ਕਰਦਾ ਹੈ ਜਿੱਥੇ ਆਕਸੀਜਨ ਸ਼ਾਮਲ ਕੀਤੀ ਜਾਂਦੀ ਹੈ। ਖੱਬਾ ਪਾਸਾ ਫੇਫੜਿਆਂ ਤੋਂ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਖੂਨ ਨੂੰ ਪੰਪ ਕਰਦਾ ਹੈ।

ਦਿਲ ਦੇ ਅੰਦਰ ਅਤੇ ਬਾਹਰ ਜਾਣ ਵਾਲਿਆਂ ਦਿਲ ਅਤੇ ਖੂਨ ਦੀਆਂ ਨਾੜੀਆਂ (ਟਾਇਨੀ ਟਿੱਕਰਾਂ ਤੋਂ ਚਿੱਤਰ)
CHD ਦਿਲ ਦੀਆਂ ਵੱਖੋ-ਵੱਖ ਸਥਿਤੀਆਂ ਨੂੰ ਦਰਸਾਉਂਦਾ ਹੈ ਜੋ ਗਰਭਵਤੀ ਹੋਣ ਤੋਂ ਬਾਅਦ ਪਹਿਲੇ ਕੁਝ ਹਫ਼ਤਿਆਂ ਵਿੱਚ ਵਾਪਰਦੀਆਂ ਹਨ।
CHD ਦੀਆਂ 3 ਮੁੱਖ ਕਿਸਮਾਂ ਹਨ। ਉਹ ਅਜਿਹੀਆਂ ਸਥਿਤੀਆਂ ਹਨ ਜੋ ਹੋਠ ਦਿੱਤਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ:
- ਬੱਚੇ ਦੇ ਦਿਲ ਦੀ ਬਣਤਰ
- ਦਿਲ ਦਾ ਕੰਮ
- ਦਿਲ ਦੀ ਧੜਕਣ ਦੀ ਤਾਲ
ਘੱਟ ਗੰਭੀਰ ਸਥਿਤੀਆਂ ਵਿੱਚ ਛੋਟੇ (ਤੰਗ) ਵਾਲਵ ਜਾਂ ਬੱਚੇ ਦੇ ਦਿਲ ਵਿੱਚ ਇੱਕ ਛੇਕ ਸ਼ਾਮਲ ਹੋ ਸਕਦਾ ਹੈ ਜੋ ਖੂਨ ਨੂੰ ਗਲਤ ਤਰੀਕੇ ਨਾਲ ਵਹਿਣ ਅਤੇ ਮਿਲਣ ਦਿੰਦਾ ਹੈ।
ਵਧੇਰੇ ਗੰਭੀਰ ਮਾਮਲਿਆਂ ਵਿੱਚ, ਜਿਨ੍ਹਾਂ ਨੂੰ ‘ਨਾਜ਼ੁਕ CHD’ ਵਜੋਂ ਜਾਣਿਆ ਜਾਂਦਾ ਹੈ, ਬੱਚੇ ਦੇ ਦਿਲ ਦੇ ਹਿੱਸੇ ਗੁੰਮ ਹੋ ਸਕਦੇ ਹਨ ਜਾਂ ਬਹੁਤ ਚੰਗੀ ਤਰ੍ਹਾਂ ਨਹੀਂ ਬਣੇ ਹੁੰਦੇ। CHD ਵਾਲੇ ਇੱਕ ਚੌਥਾਈ ਬੱਚਿਆਂ ਦਾ (25%) ਤੱਕ ਗੰਭੀਰ CHD ਹੁੰਦਾ ਹੈ।
ਕਾਰਨ
ਅਸੀਂ ਵਾਸਤਵ ਵਿੱਚ ਨਹੀਂ ਜਾਣਦੇ ਕਿ CHD ਦਾ ਕੀ ਕਾਰਨ ਹੈ। ਇਹ ਤੁਹਾਡੇ ਦੁਆਰਾ ਕੀਤੀ ਜਾਂ ਨਾ ਕੀਤੀ ਕਿਸੇ ਚੀਜ਼ ਦੇ ਕਾਰਨ ਨਹੀਂ ਹੁੰਦਾ ਹੈ। ਇਹ ਸਥਿਤੀ ਆਮ ਤੌਰ ‘ਤੇ ਵਾਪਰਦੀ ਹੈ ਕਿਉਂਕਿ ਬੱਚੇ ਦੇ ਸ਼ੁਰੂਆਤੀ ਵਿਕਾਸ ਦੌਰਾਨ ਕੁਝ ਵਾਪਰਦਾ ਹੈ। ਇਹ ਕਈ ਵਾਰ ਹੋਰ ਡਾਕਟਰੀ ਸਥਿਤੀਆਂ ਨਾਲ ਜੁੜਿਆ ਹੁੰਦਾ ਹੈ, ਜਿਵੇਂ ਕਿ ਤੁਹਾਡੇ ਬੱਚੇ ਦੇ ਕ੍ਰੋਮੋਸੋਮ (ਉਤਪੱਤੀ ਸੰਬੰਧੀ ਜਾਣਕਾਰੀ) ਨੂੰ ਪ੍ਰਭਾਵਿਤ ਕਰਨ ਵਾਲਿਆਂ ਡਾਕਟਰੀ ਸਥਿਤੀਆਂ। ਤੁਸੀਂ ਇੱਕ ਮਾਹਰ ਟੀਮ ਨਾਲ ਆਪਣੇ ਵਿਅਕਤੀਗਤ ਹਾਲਾਤਾਂ ਬਾਰੇ ਚਰਚਾ ਕਰਨ ਦੇ ਯੋਗ ਹੋਵੋਗੇ।
CHD ਹਰ 1,000 (0.8%) ਵਿੱਚੋਂ ਲਗਭਗ 8 ਬੱਚਿਆਂ ਨੂੰ ਹੁੰਦਾ ਹੈ।
ਅਸੀਂ ਜਮਾਂਦਰੂ ਦਿਲ ਦੀ ਬਿਮਾਰੀ ਦਾ ਪਤਾ ਕਿਵੇਂ ਲਗਾਉਂਦੇ ਹਾਂ
ਅਸੀਂ 20-ਹਫ਼ਤੇ ਦੇ ਸਕੈਨ (ਗਰਭ ਅਵਸਥਾ ਦੇ 18+0 ਤੋਂ 20+6 ਹਫ਼ਤਿਆਂ ਦੇ ਵਿਚਕਾਰ) ‘ਤੇ CHD ਲਈ ਜਾਂਚ ਕਰਦੇ ਹਾਂ। ਕਈ ਵਾਰੀ ਅਸੀਂ ਗਰਭ ਅਵਸਥਾ ਵਿੱਚ ਪਹਿਲਾਂ ਜਾਂ ਬਾਅਦ ਵਾਲੇ ਸਕੈਨ ਦੌਰਾਨ ਇਸ ਨੂੰ ਦੇਖਦੇ ਹਾਂ। ਬੱਚੇ ਦੇ ਜਨਮ ਤੋਂ ਪਹਿਲਾਂ ਦਿਲ ਦੀਆਂ ਸਾਰੀਆਂ ਸਥਿਤੀਆਂ ਨਹੀਂ ਦੇਖੀਆਂ ਜਾ ਸਕਦੀਆਂ ਹਨ।
ਟੈਸਟਸ ਅਤੇ ਮੁਲਾਕਾਤਾਂ ਲਈ ਅੱਗੇ ਦੀ ਕਾਰਵਾਹੀ
ਜਿਵੇਂ ਕਿ ਸਕੈਨ ਦਾ ਨਤੀਜਾ ਇਹ ਦਰਸਾਉਂਦਾ ਹੈ ਕਿ ਤੁਹਾਡੇ ਬੱਚੇ ਨੂੰ CHD ਹੈ, ਅਸੀਂ ਤੁਹਾਨੂੰ ਗਰਭਵਤੀ ਮਾਵਾਂ ਅਤੇ ਉਹਨਾਂ ਦੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਉਹਨਾਂ ਦੀ ਦੇਖਭਾਲ ਕਰਨ ਵਾਲੇ ਮਾਹਰਾਂ ਦੀ ਟੀਮ ਕੋਲ ਭੇਜ ਰਹੇ ਹਾਂ। ਉਹ ਉਸ ਹਸਪਤਾਲ ਵਿੱਚ ਅਧਾਰਤ ਹੋ ਸਕਦੇ ਹਨ ਜਿੱਥੇ ਤੁਸੀਂ ਵਰਤਮਾਨ ਵਿੱਚ ਜਣੇਪੇ ਤੋਂ ਪਹਿਲਾਂ ਦੇਖਭਾਲ ਪ੍ਰਾਪਤ ਕਰ ਰਹੇ ਹੋ, ਜਾਂ ਕਿਸੇ ਵੱਖਰੇ ਹਸਪਤਾਲ ਵਿੱਚ। ਇਹ ਯਕੀਨੀ ਬਣਾਉਣ ਲਈ ਕਿ ਕੀ ਤੁਹਾਡੇ ਬੱਚੇ ਦੀ ਅਜਿਹੀ ਸਥਿਤੀ ਹੈ, ਤੁਹਾਨੂੰ ਦੂਜੀ ਸਕੈਨ ਦੀ ਲੋੜ ਪਵੇਗੀ। ਮਾਹਰ ਟੀਮ ਇਹ ਪੁਸ਼ਟੀ ਕਰਨ ਦੇ ਯੋਗ ਹੋਵੇਗੀ ਕਿ ਕੀ ਤੁਹਾਡੇ ਬੱਚੇ ਨੂੰ CHD ਹੈ ਅਤੇ ਇਸਦਾ ਕੀ ਅਰਥ ਹੋ ਸਕਦਾ ਹੈ।
ਮਾਹਰ ਟੀਮ ਨੂੰ ਮਿਲਣ ਤੋਂ ਪਹਿਲਾਂ ਜੋ ਵੀ ਸਵਾਲ ਤੁਸੀਂ ਪੁੱਛਣੇ ਚਾਹੁੰਦੇ ਹੋ, ਉਹਨਾਂ ਨੂੰ ਲਿਖ ਲੈਣਾ ਲਾਭਦਾਇਕ ਹੋ ਸਕਦਾ ਹੈ।
ਮਾਹਰ ਟੀਮ ਤੁਹਾਨੂੰ ਵਾਧੂ ਟੈਸਟਾਂ ਦੀ ਪੇਸ਼ਕਸ਼ ਕਰ ਸਕਦੀ ਹੈ, ਜਿਵੇਂ ਕਿ chorionic villus sampling (CVS) or amniocentesis (ਕੋਰਿਓਨਿਕ ਵਿਲਸ ਸੈਂਪਲਿੰਗ) (ਸੀਵੀਐਸ) ਜਾਂ ਐਮਨੀਓਸੈਂਟੇਸਿਸ)।
ਜੇਕਰ ਤੁਹਾਡੇ ਬੱਚੇ ਨੂੰ CHD ਹੈ, ਤਾਂ ਮਾਹਰ ਟੀਮ ਤੁਹਾਡੇ ਬੱਚੇ ਦੀ ਨਿਗਰਾਨੀ ਕਰਨ ਲਈ ਤੁਹਾਨੂੰ ਵਾਧੂ ਅਲਟਰਾਸਾਊਂਡ ਸਕੈਨ ਦੀ ਪੇਸ਼ਕਸ਼ ਕਰੇਗੀ। ਉਹ ਤੁਹਾਨੂੰ ਤੁਹਾਡੇ ਬੱਚੇ ਦੇ ਜਨਮ ਤੋਂ ਪਹਿਲਾਂ ਉਸਦੀ ਤੰਦਰੁਸਤੀ ਦੀ ਹੋਰ ਵਿਸਤ੍ਰਿਤ ਨਿਗਰਾਨੀ ਦੀ ਪੇਸ਼ਕਸ਼ ਵੀ ਕਰ ਸਕਦੇ ਹਨ। ਕੁਝ ਮਾਮਲਿਆਂ ਵਿੱਚ, ਮਾਹਰ ਟੀਮ ਸਿਫ਼ਾਰਸ਼ ਕਰ ਸਕਦੀ ਹੈ ਕਿ ਤੁਹਾਡੇ ਬੱਚੇ ਦਾ ਜਨਮ ਉਹਨਾਂ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਹੋ ਜਾਵੇ।
ਇਲਾਜ
ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਕਰਨ ਵਾਲੀ ਟੀਮ ਵਿੱਚ ਭਰੂਣ ਕਾਰਡੀਓਲੋਜਿਸਟ (ਦਿਲ ਦੇ ਮਾਹਿਰ) ਵਰਗੇ ਮਾਹਰ ਸ਼ਾਮਲ ਹੋਣਗੇ, ਜੋ ਤੁਹਾਡੇ ਬੱਚੇ ਦੀ ਦੇਖਭਾਲ ਵਿੱਚ ਮਦਦ ਕਰਨਗੇ। ਉਹ ਤੁਹਾਡੇ ਨਾਲ ਸਥਿਤੀ, ਸੰਭਾਵੀ ਪੇਚੀਦਗੀਆਂ, ਇਲਾਜ ਅਤੇ ਤੁਸੀਂ ਆਪਣੇ ਬੱਚੇ ਦੇ ਜਨਮ ਲਈ ਕਿਵੇਂ ਤਿਆਰੀ ਕਰ ਸਕਦੇ ਹੋ ਬਾਰੇ ਗੱਲ ਕਰਨਗੇ।
CHD ਵਾਲੇ ਕੁਝ ਬੱਚਿਆਂ ਨੂੰ ਉਹਨਾਂ ਦੇ ਜਨਮ ਤੋਂ ਬਾਅਦ ਅਪਰੇਸ਼ਨ ਦੀ ਲੋੜ ਹੋਵੇਗੀ, ਬਾਕੀਆਂ ਨੂੰ ਨਹੀਂ।
ਨਾਜ਼ੁਕ CHD ਵਾਲੇ ਬੱਚਿਆਂ ਨੂੰ ਇੱਕ ਅਜਿਹੀ ਯੂਨਿਟ ਵਿੱਚ ਵਿਸ਼ੇਸ਼ ਡਾਕਟਰੀ ਸਹਾਇਤਾ ਦੀ ਲੋੜ ਹੋਵੇਗੀ ਜਿਨ੍ਹਾਂ ਨੂੰ CHD ਵਾਲੇ ਬੱਚਿਆਂ ਦੀ ਦੇਖਭਾਲ ਕਰਨ ਦਾ ਅਨੁਭਵ ਪ੍ਰਾਪਤ ਹੈ। ਇਹਨਾਂ ਬੱਚਿਆਂ ਦੇ ਜਨਮ ਤੋਂ ਬਾਅਦ, ਆਮ ਤੌਰ ‘ਤੇ ਉਹਨਾਂ ਦੇ ਪਹਿਲੇ ਜਨਮਦਿਨ ਤੋਂ ਪਹਿਲਾਂ, ਓਪਰੇਸ਼ਨ ਦੀ ਲੋੜ ਪਵੇਗੀ।
ਤੁਹਾਡੇ ਬੱਚੇ ਨੂੰ ਹਸਪਤਾਲ ਵਿੱਚ ਜਿੰਨਾ ਸਮਾਂ ਬਿਤਾਉਣ ਦੀ ਲੋੜ ਹੈ ਉਹ ਬੱਚੇ ‘ਤੇ ਨਿਰਭਰ ਕਰਦਾ ਹੈ ਅਤੇ ਇਹ ਹਫ਼ਤਿਆਂ ਤੋਂ ਮਹੀਨਿਆਂ ਤੱਕ ਵੱਖ-ਵੱਖ ਹੁੰਦਾ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਬੱਚੇ ਨੂੰ ਕਿਸ ਤਰ੍ਹਾਂ ਦੇ ਓਪਰੇਸ਼ਨ ਦੀ ਲੋੜ ਹੈ, ਠੀਕ ਹੋਣ ਦਾ ਸਮਾਂ, ਕੀ ਕੋਈ ਪੇਚੀਦਗੀਆਂ ਜਾਂ ਸੰਬੰਧਿਤ ਸਥਿਤੀਆਂ ਹਨ, ਤੁਹਾਡਾ ਬੱਚਾ ਕਿਵੇਂ ਦੁੱਧ ਪੀ ਰਿਹਾ ਹੈ ਅਤੇ ਕੀ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਿਸੇ ਵਾਧੂ ਮਦਦ ਦੀ ਲੋੜ ਹੈ। ਮਾਹਰ ਟੀਮ ਤੁਹਾਡੇ ਵਿਅਕਤੀਗਤ ਹਾਲਾਤਾਂ ਦੇ ਆਧਾਰ ‘ਤੇ ਤੁਹਾਨੂੰ ਹੋਰ ਜਾਣਕਾਰੀ ਦੇਣ ਦੇ ਯੋਗ ਹੋਵੇਗੀ।
ਲੰਬੀ ਮਿਆਦ ਦੀ ਸਿਹਤ
CHD ਵਿਆਪਕ ਅਤੇ ਵਿਭਿੰਨ ਸਥਿਤੀ ਹੈ। ਇਸ ਦਾ ਇਲਾਜ ਕਰਨਾ ਸਰਲ ਹੋ ਸਕਦਾ ਹੈ, ਜਾਂ ਇਹ ਗੁੰਝਲਦਾਰ (ਅਤੇ ਵਧੇਰੇ ਗੰਭੀਰ) ਹੋ ਸਕਦਾ ਹੈ ਜੇਕਰ ਹੋਰ ਸਿਹਤ ਸਮੱਸਿਆਵਾਂ ਵੀ ਹੋਣ। ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸੰਭਾਵੀ ਨਜ਼ਰੀਆ ਤੁਹਾਡੇ ਵਿਅਕਤੀਗਤ ਹਾਲਾਤਾਂ ‘ਤੇ ਨਿਰਭਰ ਕਰੇਗਾ। ਕਿਸੇ ਵੀ ਸਥਿਤੀ ਵਿੱਚ ਮਾਹਰ ਟੀਮ ਤੁਹਾਡੀ ਮਦਦ ਕਰੇਗੀ।
ਤੁਹਾਡੇ ਬੱਚੇ ਦੀ ਦੇਖ-ਭਾਲ ਕਰਨ ਵਾਲੀ ਮਾਹਰ ਟੀਮ ਹੇਠ ਲਿਖੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ:
- ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ
- ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਵਿੱਚ
ਅਗਲੇ ਪੜਾਅ ਅਤੇ ਚੋਣਾਂ
ਤੁਸੀਂ ਆਪਣੀ ਗਰਭ ਅਵਸਥਾ ਦੌਰਾਨ ਤੁਹਾਡੀ ਦੇਖਭਾਲ ਕਰਨ ਵਾਲੀ ਟੀਮ ਨਾਲ ਤੁਹਾਡੇ ਬੱਚੇ ਦੇ CHD ਅਤੇ ਤੁਹਾਡੇ ਵਿਕਲਪਾਂ ਬਾਰੇ ਗੱਲ ਕਰ ਸਕਦੇ ਹੋ। ਇਹਨਾਂ ਵਿੱਚ ਤੁਹਾਡੀ ਗਰਭ ਅਵਸਥਾ ਨੂੰ ਜਾਰੀ ਰੱਖਣਾ ਜਾਂ ਤੁਹਾਡੀ ਗਰਭ ਅਵਸਥਾ ਨੂੰ ਖਤਮ ਕਰਨਾ ਸ਼ਾਮਲ ਹੋਵੇਗਾ। ਤੁਸੀਂ CHD ਬਾਰੇ ਹੋਰ ਜਾਣਨਾ ਚਾਹ ਸਕਦੇ ਹੋ। ਇਸ ਸਥਿਤੀ ਵਿੱਚ ਮਾਪਿਆਂ ਦੀ ਮਦਦ ਕਰਨ ਦੇ ਤਜਰਬੇ ਵਾਲੀ support organisation (ਸਹਾਇਤਾ ਸੰਸਥਾ) ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।
ਜੇਕਰ ਤੁਸੀਂ ਆਪਣੀ ਗਰਭ ਅਵਸਥਾ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ, ਤਾਂ ਮਾਹਰ ਟੀਮ ਤੁਹਾਡੀ ਮਦਦ ਕਰੇਗੀ:
- ਆਪਣੀ ਦੇਖਭਾਲ ਅਤੇ ਆਪਣੇ ਬੱਚੇ ਦੇ ਜਨਮ ਦੀ ਯੋਜਨਾ ਬਣਾਓ ਵਿੱਚ
- ਆਪਣੇ ਬੱਚੇ ਨੂੰ ਘਰ ਲੈ ਜਾਣ ਦੀ ਤਿਆਰੀ ਕਰਨ ਵਿੱਚ
ਜੇਕਰ ਤੁਸੀਂ ਆਪਣੀ ਗਰਭ-ਅਵਸਥਾ ਨੂੰ ਖਤਮ ਕਰਨ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮਲ ਹੈ ਅਤੇ ਤੁਹਾਨੂੰ ਕਿਵੇਂ ਸਹਾਇਤਾ ਦਿੱਤੀ ਜਾਵੇਗੀ। ਤੁਹਾਨੂੰ ਇਹ ਚੋਣ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਕਿ ਤੁਹਾਡੀ ਗਰਭ ਅਵਸਥਾ ਕਿੱਥੇ ਅਤੇ ਕਿਵੇਂ ਖਤਮ ਕਰਨੀ ਹੈ ਅਤੇ ਉਹ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਿਅਕਤੀਗਤ ਹੋਵੇ।
ਸਿਰਫ਼ ਤੁਸੀਂ ਜਾਣਦੇ ਹੋ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਫ਼ੈਸਲਾ ਕੀ ਹੈ। ਤੁਸੀਂ ਜੋ ਵੀ ਫੈਸਲਾ ਕਰੋਗੇ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡੀ ਸਹਾਇਤਾ ਕਰਨਗੇ।
ਭਵਿੱਖ ਦੀਆਂ ਗਰਭ-ਅਵਸਥਾਵਾਂ
ਭਵਿੱਖ ਦੀਆਂ ਗਰਭ-ਅਵਸਥਾਵਾਂ ਲਈ CHD ਦੁਆਰਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ।
ਹੋਰ ਜਾਣਕਾਰੀ
Antenatal Results and Choices (ARC) (ਜਨਮ ਤੋਂ ਪਹਿਲਾਂ ਦੇ ਨਤੀਜੇ ਅਤੇ ਵਿਕਲਪ) (ARC) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤੇ ਨਿਦਾਨ ਅਤੇ ਗਰਭ ਅਵਸਥਾ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਫੈਸਲੇ ਲੈਣ ਵਾਲੇ ਲੋਕਾਂ ਦੀ ਸਹਾਇਤਾ ਕਰਦੀ ਹੈ।
British Heart Foundation (BHF) (ਬ੍ਰਿਟਿਸ਼ ਹਾਰਟ ਫਾਊਂਡੇਸ਼ਨ) (BHF) ਕੋਲ ਦਿਲ ਅਤੇ ਲਹੂ ਦੇ ਸੰਚਾਰ ਸੰਬੰਧੀ ਬਿਮਾਰੀਆਂ ਅਤੇ ਉਹਨਾਂ ਦੇ ਜੋਖਮ ਦੇ ਕਾਰਕਾਂ ਬਾਰੇ ਸਧਾਰਨ ਜਾਣਕਾਰੀ ਹੁੰਦੀ ਹੈ।
Children’s Heart Federation (ਚਿਲਡਰਨਜ਼ ਹਾਰਟ ਫੈਡਰੇਸ਼ਨ) ਇੱਕ ਮਾਤਾ-ਪਿਤਾ ਦੀ ਅਗਵਾਈ ਵਾਲੀ ਚੈਰਿਟੀ ਹੈ ਜੋ ਯੂਕੇ ਵਿੱਚ ਗ੍ਰਹਿਣ ਕੀਤੇ ਜਾਂ ਜਮਾਂਦਰੂ ਦਿਲ ਦੀ ਬਿਮਾਰੀ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਜੀਵਨ ਨੂੰ ਬਿਹਤਰ ਬਣਾਉਣ ਲਈ ਸਹਿਯੋਗੀ ਸਮੂਹਾਂ ਨਾਲ ਕੰਮ ਕਰਦੀ ਹੈ।
NHS.UK ਕੋਲ ਸਥਿਤੀਆਂ, ਲੱਛਣਾਂ ਅਤੇ ਇਲਾਜਾਂ ਲਈ ਇੱਕ ਪੂਰੀ ਗਾਈਡ ਹੁੰਦੀ ਹੈ, ਕੀ ਕਰਨਾ ਹੈ ਅਤੇ ਕਦੋਂ ਮਦਦ ਲੈਣੀ ਹੈ ਸਮੇਤ।
Tiny Tickers (ਛੋਟੇ ਟਿੱਕਰਸ) ਬ੍ਰਿਟੇਨ ਵਿੱਚ ਇੱਕ ਚੈਰੀਟੇਬਲ ਸੰਸਥਾ ਹੈ ਜਿਸਦਾ ਉਦੇਸ਼ ਮਿਆਰਾਂ ਵਿੱਚ ਸੁਧਾਰ ਕਰਨਾ, ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਅਤੇ ਸਿੱਖਿਆ ਅਤੇ ਜਾਣਕਾਰੀ ਵਧਾਉਣ ਦੇ ਸੁਮੇਲ ਦੁਆਰਾ CHD ਵਾਲੇ ਬੱਚਿਆਂ ਦੀ ਸ਼ੁਰੂਆਤੀ ਖੋਜ, ਨਿਦਾਨ ਅਤੇ ਦੇਖਭਾਲ ਵਿੱਚ ਸੁਧਾਰ ਕਰਨਾ ਹੈ।
Information for parents who are offered a chorionic villus sampling (CVS) or amniocentesis diagnostic test (ਉਹਨਾਂ ਮਾਪਿਆਂ ਲਈ ਜਾਣਕਾਰੀ ਜਿਨ੍ਹਾਂ ਨੂੰ ਕੋਰਿਓਨਿਕ ਵਿਲਸ ਸੈਂਪਲਿੰਗ (ਸੀਵੀਐਸ) ਜਾਂ ਐਮਨੀਓਸੈਂਟੇਸਿਸ ਡਾਇਗਨੌਸਟਿਕ ਟੈਸਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।)
ਪਤਾ ਕਰੋ ਕਿ NHS England uses and protects your screening information (NHS ਇੰਗਲੈਂਡ ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਸੁਰੱਖਿਆ ਕਿਵੇਂ ਕਰਦਾ ਹੈ।)
ਪਤਾ ਕਰੋ ਕਿ how to opt out of screening (ਸਕ੍ਰੀਨਿੰਗ ਕਿਵੇਂ ਨਹੀਂ ਕਰਵਾਉਣੀ ਹੈ।)