ਗਰਭਵਤੀ ਔਰਤਾਂ ਲਈ ਜਾਣਕਾਰੀ ਜਿਨ੍ਹਾਂ ਨੂੰ ਕੋਰਿਓਨਿਕ ਵਿਲਸ ਸੈਂਪਲਿੰਗ (ਸੀਵੀਐਸ) (CVS) ਜਾਂ ਐਮਨੀਓਸੈਂਟੇਸਿਸ ਨਿਦਾਨਕਾਰੀ (amniocentesis diagnostic) ਟੈਸਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। (Punjabi)
Updated 25 April 2025
Applies to England
ਕੋਰੀਓਨਿਕ ਵਿਲਸ ਸੈਂਪਲਿੰਗ (CVS) ਅਤੇ ਐਮਨੀਓਸੈਂਟੇਸਿਸ ਨਿਦਾਨ ਸੰਬੰਧੀ ਟੈਸਟ ਹਨ। ਤੁਹਾਡੇ ਬੱਚੇ ਦੀ ਜੈਨੇਟਿਕ (ਮਨੁਵੰਸ਼ਕ) ਜਾਣਕਾਰੀ ਲਈ ਉਸਦੇ ਕ੍ਰੋਮੋਸੋਮ ਦੀ ਜਾਂਚ ਕਰਨੇ ਦੁਆਰਾ ਨਿਦਾਨ ਸੰਬੰਦੀ ਟੈਸਟ ਯਕੀਨੀ ਤੌਰ ਤੇ ਇਹ ਦੱਸ ਸਕਦੇ ਹਨ ਕਿ ਕੀ ਬੱਚੇ ਨੂੰ ਕੋਈ ਗੰਭੀਰ ਸਥਿਤੀ ਹੈ ਜਾਂ ਨਹੀਂ।
CVS ਅਤੇ ਐਮਨੀਓਸੈਂਟੇਸਿਸ ਦੋਵੇਂ ਅਣਚਾਹੇ ਜਾਂ ਨੁਕਸਾਨਦੇਹ ਟੈਸਟ ਹਨ। ਨੁਕਸਾਨਦੇਹ ਟੈਸਟਾਂ ਵਿੱਚ ਔਰਤ ਦੇ ਸਰੀਰ ਦੇ ਅੰਦਰੋਂ ਨਮੂਨਾ ਲੈਣਾ ਸ਼ਾਮਲ ਹੁੰਦਾ ਹੈ।
ਇਹ ਜਾਣਕਾਰੀ ਕਿਸ ਲਈ ਹੈ
ਤੁਸੀਂ ਇਹ ਜਾਣਕਾਰੀ ਪੜ੍ਹ ਰਹੇ ਹੋ ਕਿਉਂਕਿ ਤੁਹਾਨੂੰ CVS ਜਾਂ ਐਮਨੀਓਸੈਂਟੇਸਿਸ ਟੈਸਟ ਦੀ ਪੇਸ਼ਕਸ਼ ਕੀਤੀ ਗਈ ਹੈ। ਇਹਨਾਂ ਵਿੱਚੋਂ ਕੋਈ ਟੈਸਟ ਕਰਵਾਉਣਾ ਹੈ ਜਾਂ ਨਹੀਂ, ਇਹ ਫੈਸਲਾ ਕਰਨ ਤੋਂ ਪਹਿਲਾਂ ਤੁਹਾਡੇ ਡਾਕਟਰ ਜਾਂ ਦਾਈ ਨਾਲ ਸੰਭਵ ਨਤੀਜਿਆਂ ਅਤੇ ਪਰਿਣਾਮਾਂ ਬਾਰੇ ਗੱਲ ਕਰਨ ਨਾਲ ਮਦਦ ਮਿਲ ਸਕਦੀ ਹੈ।
ਫੈਸਲਾ ਤੁਹਾਡਾ ਹੈ।
ਅਸੀਂ ਤੁਹਾਨੂੰ CVS ਜਾਂ ਐਮਨੀਓਸੈਂਟੇਸਿਸ ਦੀ ਪੇਸ਼ਕਸ਼ ਕਰਦੇ ਹਾਂ ਜੇਕਰ:
- ਤੁਹਾਡੇ ਅਲਟਰਾਸਾਊਂਡ ਸਕੈਨ ਦੇ ਸਮੇਂ ਅਕਲਪਿਤ ਬਾਰੇ ਪਤਾ ਲੱਗਿਆ ਸੀ
- ਤੁਹਾਡੇ ਸਕ੍ਰੀਨਿੰਗ-ਟੈਸਟ ਨਤੀਜੇ ਵਿੱਚ ਡਾਊਨਜ਼ ਸਿੰਡਰੋਮ ਜਾਂ ਐਡਵਰਡਸ ਸਿੰਡਰੋਮ ਅਤੇ ਪਟਾਊਜ਼ ਸਿੰਡਰੋਮ ਹੋਣ ਦੇ ਮੋਕਿਆਂ ਦੀ ਸੰਭਾਵਨਾ ਵੱਧ ਹੈ
- ਤੁਹਾਡੀ ਪਿਛਲੀ ਗਰਭ-ਅਵਸਥਾ/ਬੱਚੇ ਨੂੰ ਅਨੁਵੰਸਕ ਸਥਿਤੀ ਸੀ
- ਤੁਹਾਡੇ ਜਾਂ ਤੁਹਾਡੇ ਬੱਚੇ ਦੇ ਪਿਤਾ ਦਾ ਕਿਸੇ ਹੋਰ ਜੈਨੇਟਿਕ (ਅਨੁਵੰਸਕ) ਸਥਿਤੀ ਹੋਣ ਦਾ ਪਰਿਵਾਰਕ ਇਤਿਹਾਸ ਹੈ, ਜਿਵੇਂ ਕਿ ਸਿਕਲ (ਦਾਤਰੀ) ਸੈੱਲ ਰੋਗ, ਥੈਲੇਸੀਮੀਆ ਮੇਜਰ ਜਾਂ ਸਿਸਟਿਕ ਫਾਈਬਰੋਸਿਸ
ਇਹ ਤੁਹਾਡਾ ਫੈਸਲਾ ਹੈ
ਇਸ ਜਾਣਕਾਰੀ ਨੂੰ ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਨਾਲ ਤੁਹਾਡੇ ਵਿਚਾਰ-ਵਟਾਂਦਰੇ ਦਾ ਸਮਰਥਨ ਕਰਦਨਾ ਚਾਹੀਦਾ ਹੈ, ਪਰ ਉਸਨੂੰ ਬਦਲਣਾ ਨਹੀਂ ਚਾਹੀਦਾ। ਤੁਹਾਡਾ ਹੈਲਥਕੇਅਰ ਪੇਸ਼ਾਵਰ ਉਹ ਫੈਸਲਾ ਲੈਣ ਵਿੱਚ ਤੁਹਾਡੀ ਮਦਦ ਕਰੇਗਾ ਜੋ ਤੁਹਾਡੇ ਲਈ ਸਹੀ ਹੈ ਅਤੇ ਉਸ ਫੈਸਲੇ ਨਾਲ ਤੁਹਾਡੀ ਮਦਦ ਕਰੇਗਾ।
ਉਹਨਾਂ ਨੂੰ ਤੁਹਾਡੇ ਵਿਕਲਪਾਂ ਰਾਹੀਂ ਗੱਲ ਕਰਨ ਲਈ ਤੁਹਾਨੂੰ ਕਾਫ਼ੀ ਸਮਾਂ ਦੇਣਾ ਚਾਹੀਦਾ ਹੈ। ਤੁਸੀਂ ਹੋਰ ਜਾਣਕਾਰੀ ਲਈ ਪੁੱਛ ਸਕਦੇ ਹੋ ਅਤੇ ਤੁਹਾਨੂੰ ਤੁਰੰਤ ਫੈਸਲਾ ਕਰਨ ਦੀ ਲੋੜ ਨਹੀਂ ਹੈ। ਇਹ ਤੁਹਾਡਾ ਫੈਸਲਾ ਹੈ। ਤੁਸੀਂ ਇਹ ਚੁਣ ਸਕਦੇ ਹੋ:
- ਹੋਰ ਟੈਸਟਮ ਨਹੀਂ ਕਰਵਾਉਣੇ
- ਇੱਕ ਨੁਕਸਾਨਦੇਹ ਟੈਸਟ (CVS ਜਾਂ ਐਮਨੀਓਸੈਂਟੇਸਿਸ)
ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਨੂੰ ਤੁਹਾਡੇ ਨਾਲ ਹੇਠ ਦਿੱਤਿਆਂ ਬਾਰੇ ਚਰਚਾ ਕਰਨੀ ਚਾਹੀਦੀ ਹੈ:
- ਉਹ ਸਥਿਤੀਆਂ ਜਿਹਨਾਂ ਦੀ CVS ਜਾਂ ਐਮਨੀਓਸੈਂਟੇਸਿਸ ਖੋਜ ਕਰ ਸਕਦਾ ਹੈ
- CVS ਜਾਂ ਐਮਨੀਓਸੈਂਟੇਸਿਸ ਤੋਂ ਗਰਭਪਾਤ ਦੀ ਸੰਭਾਵਨਾ
- ਤੁਹਾਡੇ ਲਈ ਕਿਹੜਾ ਟੈਸਟ (CVS ਜਾਂ ਐਮਨੀਓਸੈਂਟੇਸਿਸ) ਜ਼ਿਆਦਾ ਢੁਕਵਾਂ ਹੋਵੇਗਾ
- ਅਸੀਂ ਪ੍ਰਯੋਗਸ਼ਾਲਾ ਵਿੱਚ CVS ਜਾਂ ਐਮਨੀਓਸੈਂਟੇਸਿਸ ਦੇ ਨਮੂਨਿਆਂ ਦੀ ਜਾਂਚ ਕਿਵੇਂ ਕਰਦੇ ਹਾਂ, ਉਹਨਾਂ ਟੈਸਟਾਂ ਦੇ ਸੰਭਾਵੀ ਨਤੀਜੇ ਅਤੇ ਉਹਨਾਂ ਦੀ ਭਰੋਸੇਯੋਗਤਾ
- ਉਹ ਮੌਕਾ ਜਦੋਂ ਸਾਨੂੰ ਤੁਹਾਨੂੰ ਦੁਹਰਾਉਣ ਵਾਲੇ ਨਿਦਾਨ ਸੰਬੰਧੀ ਟੈਸਟ ਦੀ ਪੇਸ਼ਕਸ਼ ਕਰਨ ਦੀ ਲੋੜ ਪਵੇਗੀ
- ਤੁਸੀਂ CVS ਜਾਂ ਐਮਨੀਓਸੈਂਟੇਸਿਸ ਟੈਸਟ ਦੇ ਨਤੀਜੇ ਕਦੋਂ ਅਤੇ ਕਿਵੇਂ ਪ੍ਰਾਪਤ ਕਰਦੇ ਹੋ
- ਤੁਹਾਡੇ ਵਿਕਲਪ ਜੇਕਰ ਤੁਹਾਡਾ ਟੈਸਟ ਹੁੰਦਾ ਹੈ ਅਤੇ ਤੁਹਾਡੇ ਬੱਚੇ ਦੀ ਕ੍ਰੋਮੋਸੋਮਲ ਜਾਂ ਜੈਨੇਟਿਕ ਸਥਿਤੀ ਪਾਈ ਜਾਂਦੀ ਹੈ
ਜੇਕਰ ਤੁਸੀਂ ਟੈਸਟ ਕਰਵਾਉਣ ਦਾ ਫੈਸਲਾ ਕਰਦੇ ਹੋ
ਜੇ ਤੁਸੀਂ CVS ਜਾਂ ਐਮਨੀਓਸੈਂਟੇਸਿਸ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਜ਼ਿਆਦਾਤਰ ਹਸਪਤਾਲ ਸੁਝਾਅ ਦਿੰਦੇ ਹਨ ਕਿ ਤੁਸੀਂ ਕਿਸੇ ਨੂੰ ਆਪਣੇ ਨਾਲ ਲਿਆਓ, ਪਰ ਤੁਹਾਨੂੰ ਬੱਚਿਆਂ ਨੂੰ ਨਹੀਂ ਲਿਆਉਣਾ ਚਾਹੀਦਾ। ਜ਼ਿਆਦਾਤਰ ਹਸਪਤਾਲ ਕਹਿੰਦੇ ਹਨ ਕਿ ਪ੍ਰਕਿਰਿਆ ਤੋਂ ਪਹਿਲਾਂ ਅਤੇ ਬਾਅਦ ਵਿੱਚ ਖਾਣਾ ਅਤੇ ਪੀਣਾ ਆਮ ਵਾਂਗ ਸੁਰੱਖਿਅਤ ਹੈ। ਜਦੋਂ ਤੁਸੀਂ ਮੁਲਾਕਾਤ ਲਈ ਆਉਂਦੇ ਹੋ ਤਾਂ ਤੁਹਾਡਾ ਬਲੈਡਰ ਪੂਰਾ ਭਰਿਆ ਹੋਣ ਦੀ ਲੋੜ ਹੋ ਸਕਦੀ ਹੈ। ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡਾ ਡਾਕਟਰ ਜਾਂ ਦਾਈ ਤੁਹਾਨੂੰ ਇਸ ਬਾਰੇ ਦੱਸ ਦੇਣਗੇ। ਜੇਕਰ ਤੁਹਾਨੂੰ ਪੱਕਾ ਪਤਾ ਨਹੀਂ ਹੈ, ਤਾਂ ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ। ਤੁਹਾਡਾ ਹਸਪਤਾਲ ਖਾਸ ਹਦਾਇਤਾਂ ਦੇਵੇਗਾ। ਆਮ ਤੌਰ ‘ਤੇ ਦੋਵੇਂ ਪ੍ਰਕਿਰਿਆਵਾਂ ਕਰਨ ਲਈ ਲਗਭਗ 10 ਮਿੰਟ ਲੱਗਦੇ ਹਨ। ਤੁਹਾਡੀ ਮੁਲਾਕਾਤ ਪਹਿਲਾਂ ਤੋਂ ਪ੍ਰਕਿਰਿਆ ਬਾਰੇ ਚਰਚਾ ਕਰਨ ਅਤੇ ਬਾਅਦ ਵਿੱਚ ਆਰਾਮ ਕਰਨ ਲਈ ਸਮਾਂ ਦੇਣ ਲਈ ਲੰਮੀ ਹੋ ਸਕਦੀ ਹੈ।
ਜੇਕਰ ਤੁਸੀਂ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ
ਜੇ ਤੁਸੀਂ CVS ਜਾਂ ਐਮਨੀਓਸੈਂਟੇਸਿਸ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਵੀ ਤੁਸੀਂ ਆਪਣੀ ਨਿਯਮਿਤ ਤੌਰ ਤੇ ਜਨਮ ਤੋਂ ਪਹਿਲਾਂ ਦੀ ਦੇਖਭਾਲ ਦੇ ਹੋਰ ਸਾਰੇ ਹਿੱਸੇ ਕਰਵਾ ਸਕਦੇ ਹੋ। ਤੁਹਾਡੀ ਦਾਈ ਸਮਝਾਏਗੀ ਕਿ ਤੁਹਾਡੇ ਲਈ ਇਸਦਾ ਕੀ ਅਰਥ ਹੈ।
ਕੋਰੀਓਨਿਕ ਵਿਲਸ ਸੈਂਪਲਿੰਗ (CVS)
ਜੇਕਰ ਤੁਹਾਡੇ ਕੋਲ CVS ਹੈ, ਤਾਂ ਅਸੀਂ ਜਾਂਚ ਲਈ ਪਲੇਸੈਂਟਾ (ਔਲ ਜਾਂ ਜੇਰ) (ਪਲੇਸੈਂਟਲ ਟਿਸ਼ੂ) ਤੋਂ ਟਿਸ਼ੂ ਦਾ ਇੱਕ ਛੋਟਾ ਜਿਹਾ ਨਮੂਨਾ ਲੈਂਦੇ ਹਾਂ। ਨਮੂਨੇ ਵਿੱਚ ਤੁਹਾਡੇ ਬੱਚੇ ਦੇ ਕੁਝ ਸੈੱਲ ਹੁੰਦੇ ਹਨ ਜਿਨ੍ਹਾਂ ਵਿੱਚ ਜੈਨੇਟਿਕ (ਅਨੁਵੰਸਕ) ਜਾਣਕਾਰੀ (DNA) ਹੁੰਦੀ ਹੈ।
CVS ਆਮ ਤੌਰ ‘ਤੇ ਗਰਭ ਅਵਸਥਾ ਦੇ 11 ਤੋਂ 14 ਹਫ਼ਤਿਆਂ ਤੱਕ ਕੀਤਾ ਜਾਂਦਾ ਹੈ ਪਰ ਇਹ ਬਾਅਦ ਵਿੱਚ ਵੀ ਕੀਤਾ ਜਾ ਸਕਦਾ ਹੈ। ਜੇ ਡਾਕਟਰ ਇਹ ਫੈਸਲਾ ਕਰਦਾ ਹੈ ਕਿ ਇਹ ਪ੍ਰਕਿਰਿਆ ਕਰਨਾ ਸੁਰੱਖਿਅਤ ਨਹੀਂ ਹੈ, ਉਦਾਹਰਨ ਲਈ, ਪਲੈਸੈਂਟਾ ਦੀ ਸਥਿਤੀ ਦੇ ਕਾਰਨ, ਉਹ ਤੁਹਾਨੂੰ 7 ਤੋਂ 14 ਦਿਨਾਂ ਬਾਅਦ ਇੱਕ ਹੋਰ ਮੁਲਾਕਾਤ ਦੀ ਪੇਸ਼ਕਸ਼ ਕਰ ਸਕਦੇ ਹਨ ਜਦੋਂ ਪਲੈਸੈਂਟਾ ਵੱਡਾ ਹੋਵੇਗਾ ਅਤੇ ਉਸ ਤੱਕ ਪਹੁੰਚਣਾ ਆਸਾਨ ਹੋਵੇਗਾ। ਕਦੇ-ਕਦਾਈਂ, ਜੇ CVS ਨਹੀਂ ਕੀਤਾ ਜਾ ਸਕਦਾ ਹੈ ਤਾਂ ਗਰਭ ਅਵਸਥਾ ਦੇ 15 ਹਫ਼ਤਿਆਂ ਬਾਅਦ ਤੁਹਾਨੂੰ ਇੱਕ ਹੋਰ ਨਿਦਾਨ ਸੰਬੰਧੀ ਟੈਸਟ (ਐਮਨੀਓਸੈਂਟੇਸਿਸ) ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।
CVS ਕੀਤਾ ਜਾ ਸਕਦਾ ਹੈ:
• ਐਬਡੋਮਿਨ (ਪੇਟ) ਰਾਹੀਂ – ਟ੍ਰਾਂਸਐੱਬਡੋਮਿਨਲ
• ਬੱਚੇਦਾਨੀ ਦੇ ਮੂੰਹ ਰਾਹੀਂ (ਬੱਚੇਦਾਨੀ ਦੀ ਗਰਦਨ) - ਟ੍ਰਾਂਸਸਰਵਾਈਕਲ
ਟ੍ਰਾਂਸਐਬਡੋਮਿਨਲ (transabdominal) ਵਿਧੀ ਵਧੇਰੇ ਆਮ ਹੈ ਕਿਉਂਕਿ ਇਸਨੂੰ ਕਰਨਾ ਅਕਸਰ ਆਸਾਨ ਹੁੰਦਾ ਹੈ। ਟ੍ਰਾਂਸਸਰਵਾਈਕਲ T(ranscervical) CVS ਨਾਲ ਪ੍ਰਕਿਰਿਆ ਦੇ ਤੁਰੰਤ ਬਾਅਦ ਯੋਨੀ ਵਿੱਚੋਂ ਖੂਨ ਨਿਕਲਣ ਦੀ ਵੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਜੋ ਇਹ ਪ੍ਰਕਿਰਿਆ ਕਰਵਾਉਣ ਵਾਲੀਆਂ ਹਰ 100 ਔਰਤਾਂ ਵਿੱਚੋਂ ਲਗਭਗ 10 ਨਾਲ ਹੁੰਦਾ ਹੈ।
2 ਤਰੀਕਿਆਂ ਵਿੱਚ ਗਰਭਪਾਤ ਹੋਣ ਦੇ ਜੋਖਮ ਵਿੱਚ ਕੋਈ ਅੰਤਰ ਨਹੀਂ ਹੈ। ਟ੍ਰਾਂਸਸਰਵਾਈਕਲ ਸੀਵੀਐਸ ਨੂੰ ਟ੍ਰਾਂਸਐਬਡੋਮਿਨਲ ਸੀਵੀਐਸ ਨਾਲੋਂ ਤਰਜੀਹ ਦਿੱਤੀ ਜਾ ਸਕਦੀ ਹੈ ਜੇਕਰ ਇਸ ਤਰੀਕੇ ਨਾਲ ਤੁਹਾਡੇ ਪਲੈਸੈਂਟਾ ਤੱਕ ਪਹੁੰਚਣਾ ਆਸਾਨ ਹੁੰਦਾ ਹੈ
ਸੂਈ ਨੂੰ ਬਾਹਰ ਕੱਢਣ ਦੇ ਬਾਅਦ, ਤੁਹਾਡੇ ਬੱਚੇ ਦੀ ਅਲਟਰਾਸਾਉਂਡ ਤੇ ਥੜ੍ਹੇ ਸਮੇਂ ਲਈ ਨਿਗਰਾਨੀ ਕੀਤੀ ਜਾਂਦੀ ਹੈ।
ਡਾਊਨ ਸਿੰਡਰੋਮ, ਐਡਵਰਡਸ ਸਿੰਡਰੋਮ ਜਾਂ ਪਟਾਊਜ਼ ਸਿੰਡਰੋਮ ਹੋਣ ਦੀ ਉੱਚ ਸੰਭਾਵਨਾ ਦੇ ਨਤੀਜੇ ਦੇ ਬਾਅਦ CVS
ਤੁਹਾਨੂੰ ਲਗਭਗ 3 ਦਿਨਾਂ ਵਿੱਚ ਜਲਦੀ ਹੀ ਇੱਕ CVS ਨਤੀਜਾ ਮਿਲੇਗਾ।
ਜੇਕਰ ਤੇਜ਼ੀ ਨਾਲ CVS ਨਤੀਜਾ ਸਕ੍ਰੀਨ ਕੀਤੀਆਂ ਗਈਆਂ ਸਥਿਤੀਆਂ ਵਿੱਚੋਂ ਇੱਕ ਨੂੰ ਦਿਖਾਉਂਦਾ ਹੈ ਅਤੇ ਅਲਟਰਾਸਾਊਂਡ ਸਕੈਨ ‘ਤੇ ਸੰਬੰਧਿਤ ਖੋਜਾਂ ਹਨ, ਤਾਂ ਤੁਹਾਡਾ ਡਾਕਟਰ ਤੁਹਾਡੇ ਨਾਲ ਤੁਹਾਡੇ ਵਿਕਲਪਾਂ ਬਾਰੇ ਚਰਚਾ ਕਰੇਗਾ।
ਜੇਕਰ ਤੇਜੀ ਨਾਲ CVS ਨਤੀਜਾ ਸਕ੍ਰੀਨ ਕੀਤੀਆਂ ਗਈਆਂ ਸਥਿਤੀਆਂ ਵਿੱਚੋਂ ਇੱਕ ਦਿਖਾਉਂਦਾ ਹੈ ਅਤੇ ਅਲਟਰਾਸਾਊਂਡ ਸਕੈਨ ‘ਤੇ ਕੋਈ ਢੁਕਵੇਂ ਨਤੀਜੇ ਨਹੀਂ ਹਨ, ਤਾਂ ਅਸਲ CVS ਨਮੂਨੇ ‘ਤੇ ਇੱਕ ਹੋਰ ਟੈਸਟ ਕਰਨ ਦੀ ਲੋੜ ਹੋ ਸਕਦੀ ਹੈ। ਜੇਕਰ ਇਸ ਹੋਰ ਜਾਂਚ ਦੀ ਲੋੜ ਹੈ, ਤਾਂ ਨਤੀਜੇ ਪ੍ਰਾਪਤ ਕਰਨ ਵਿੱਚ ਲਗਭਗ ਦੋ ਹਫ਼ਤੇ ਲੱਗ ਸਕਦੇ ਹਨ ਅਤੇ ਜੇਕਰ ਤੁਸੀਂ ਗਰਭ ਅਵਸਥਾ ਨੂੰ ਖਤਮ ਕਰਨ ਬਾਰੇ ਵਿਚਾਰ ਕਰ ਰਹੇ ਹੋ ਤਾਂ ਤੁਹਾਨੂੰ ਇਹਨਾਂ (ਨਤੀਜਿਆਂ) ਦੀ ਉਡੀਕ ਕਰਨ ਦੀ ਸਲਾਹ ਦਿੱਤੀ ਜਾਵੇਗੀ।
ਇਹ ਇੱਕ ਦੁਰਲੱਭ ਸਥਿਤੀ ਦੇ ਕਾਰਨ ਹੁੰਦਾ ਹੈ ਜਿਸਨੂੰ ਸੀਮਤ ਪਲੇਸੈਂਟਲ ਮੋਜ਼ੇਸਿਜ਼ਮ (CPM) ਕਿਹਾ ਜਾਂਦਾ ਹੈ ਜਿਸ ਵਿੱਚ ਪਲੈਸੈਂਟਾ ਵਿੱਚ DNA ਬੱਚੇ ਦੇ DNA ਵਰਗਾ ਨਹੀਂ ਹੁੰਦਾ ਹੈ। ਬਹੁਤ ਘੱਟ ਮਾਮਲਿਆਂ ਵਿੱਚ, ਤੁਹਾਨੂੰ ਬੱਚੇ ਦੇ DNA ਦੀ ਜਾਂਚ ਕਰਨ ਲਈ ਇੱਕ ਹੋਰ ਨਿਦਾਨ ਸੰਬੰਧੀ ਟੈਸਟ (ਐਮਨੀਓਸੈਂਟੇਸਿਸ) ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।
ਟ੍ਰਾਂਸਐਬਡੋਮਿਨਲ ਸੀਵੀਐਸ
ਅਸੀਂ ਤੁਹਾਡੇ ਐਬਡੋਮਿਨਲ (ਪੇਟ) ਨੂੰ ਐਂਟੀਸੈਪਟਿਕ ਨਾਲ ਸਾਫ਼ ਕਰਦੇ ਹਾਂ ਅਤੇ ਇੱਕ ਛੋਟੇ ਜਿਹੇ ਹਿੱਸੇ ਨੂੰ ਸੁੰਨ ਕਰਨ ਲਈ ਇੱਕ ਸਥਾਨਕ ਬੇਹੋਸ਼ ਕਰਨ ਵਾਲੇ ਟੀਕੇ ਦੀ ਵਰਤੋਂ ਕਰ ਸਕਦੇ ਹਾਂ। ਨਮੂਨਾ ਲੈਣ ਲਈ ਅਸੀਂ ਤੁਹਾਡੇ ਪੇਟ ਰਾਹੀਂ ਅਤੇ ਤੁਹਾਡੇ ਬੱਚੇਦਾਨੀ ਵਿੱਚ ਇੱਕ ਬਰੀਕ ਸੂਈ ਪਾਉਂਦੇ ਹਾਂ। ਅਸੀਂ ਸੂਈ ਦੀ ਦਿਸ਼ਾ ਦੀ ਅਗਵਾਈ ਕਰਨ ਲਈ ਅਲਟਰਾਸਾਊਂਡ ਜਾਂਚ ਦੀ ਵਰਤੋਂ ਕਰਦੇ ਹਾਂ।
ਟ੍ਰਾਂਸਸਰਵਾਈਕਲ ਸੀਵੀਐਸ
ਅਸੀਂ ਤੁਹਾਡੀ ਯੋਨੀ ਅਤੇ ਬੱਚੇਦਾਨੀ ਦੇ ਮੂੰਹ ਰਾਹੀਂ ਛੋਟੇ ਫੋਰਸੇਪ ਪਾਉਂਦੇ ਹਾਂ ਅਤੇ ਅਲਟਰਾਸਾਊਂਡ ਸਕੈਨ ਦੀ ਵਰਤੋਂ ਕਰਦੇ ਹੋਏ ਇਸਨੂੰ ਪਲੈਸੈਂਟਾ ਵੱਲ ਗਾਈਡ ਕਰਦੇ ਹਾਂ। ਅਸੀਂ ਤੁਹਾਡੇ ਬੱਚੇਦਾਨੀ ਦੇ ਮੂੰਹ ਰਾਹੀਂ ਪਲੇਸੈਂਟਲ ਟਿਸ਼ੂ ਦਾ ਇੱਕ ਛੋਟਾ ਜਿਹਾ ਨਮੂਨਾ ਲੈਂਦੇ ਹਾਂ।
ਐਮਨੀਓਸੈਂਟੇਸਿਸ
ਜੇਕਰ ਤੁਹਾਡੇ ਐਮਨੀਓਸੈਂਟੇਸਿਸ ਕੀਤਾ ਜਾਂਦਾ ਹੈ, ਤਾਂ ਅਸੀਂ ਜਾਂਚ ਲਈ ਐਮਨਿਓਟਿਕ ਤਰਲ (ਬੱਚੇਦਾਨੀ ਦੇ ਅੰਦਰ ਤੁਹਾਡੇ ਬੱਚੇ ਦੇ ਆਲੇ ਦੁਆਲੇ ਦਾ ਪਾਣੀ) ਦੀ ਥੋੜ੍ਹੀ ਜਿਹੀ ਮਾਤਰਾ ਲੈਂਦੇ ਹਾਂ। ਨਮੂਨੇ ਵਿੱਚ ਬੱਚੇ ਦੇ ਕੁਝ ਸੈੱਲ ਹੁੰਦੇ ਹਨ, ਜਿਸ ਵਿੱਚ ਅਨੁਵੰਸਕ ਜਾਣਕਾਰੀ ਹੁੰਦੀ ਹੈ।
ਐਮਨੀਓਸੈਂਟੇਸਿਸ ਆਮ ਤੌਰ ‘ਤੇ ਗਰਭ ਅਵਸਥਾ ਦੇ 15 ਤੋਂ 20 ਹਫ਼ਤਿਆਂ ਦੇ ਵਿਚਕਾਰ ਕੀਤਾ ਜਾਂਦਾ ਹੈ, ਪਰ ਇਹ ਬਾਅਦ ਵਿੱਚ ਵੀ ਕੀਤਾ ਜਾ ਸਕਦਾ ਹੈ।
ਅਸੀਂ ਤੁਹਾਡੇ ਪੇਟ ਨੂੰ ਐਂਟੀਸੈਪਟਿਕ ਨਾਲ ਸਾਫ਼ ਕਰਦੇ ਹਾਂ ਅਤੇ ਇੱਕ ਛੋਟੇ ਜਿਹੇ ਖੇਤਰ ਨੂੰ ਸੁੰਨ ਕਰਨ ਲਈ ਸਥਾਨਕ ਬੇਹੋਸ਼ ਕਰਨ ਵਾਲੇ ਟੀਕੇ ਦੀ ਵਰਤੋਂ ਕਰ ਸਕਦੇ ਹਾਂ। ਨਮੂਨਾ ਲੈਣ ਲਈ ਅਸੀਂ ਤੁਹਾਡੇ ਪੇਟ ਰਾਹੀਂ ਤੁਹਾਡੀ ਬੱਚੇਦਾਨੀ ਵਿੱਚ ਇੱਕ ਬਰੀਕ ਸੂਈ ਪਾਉਂਦੇ ਹਾਂ। ਅਸੀਂ ਸੂਈ ਦੀ ਦਿਸ਼ਾ ਦੀ ਅਗਵਾਈ ਕਰਨ ਲਈ ਅਲਟਰਾਸਾਊਂਡ ਜਾਂਚ ਦੀ ਵਰਤੋਂ ਕਰਦੇ ਹਾਂ।
ਕਦੇ-ਕਦਾਈਂ, ਹਰ 100 ਵਿੱਚੋਂ 7 ਤੋਂ ਘੱਟ ਔਰਤਾਂ ਲਈ, ਅਸੀਂ ਪਹਿਲੀ ਕੋਸ਼ਿਸ਼ ਵਿੱਚ ਲੋੜੀਂਦਾ ਤਰਲ ਪਦਾਰਥ ਨਹੀਂ ਲੈ ਸਕਦੇ ਅਤੇ ਸੂਈ ਨੂੰ ਦੁਬਾਰਾ ਅੰਦਰ ਪਾਉਣਾ ਪੈਂਦਾ ਹੈ। ਇਹ ਆਮ ਤੌਰ ‘ਤੇ ਤੁਹਾਡੇ ਬੱਚੇ ਦੀ ਸਥਿਤੀ ਦੇ ਕਾਰਨ ਹੁੰਦਾ ਹੈ।
ਜੇਕਰ ਦੂਜੀ ਕੋਸ਼ਿਸ਼ ਅਸਫਲ ਹੋ ਜਾਂਦੀ ਹੈ, ਤਾਂ ਅਸੀਂ ਕਿਸੇ ਹੋਰ ਦਿਨ ਦੁਬਾਰਾ ਐਮਨੀਓਸੈਂਟੇਸਿਸ ਕਰਵਾਉਣ ਲਈ ਮੁਲਾਕਾਤ ਦੀ ਪੇਸ਼ਕਸ਼ ਕਰਾਂਗੇ।
ਸੂਈ ਨੂੰ ਬਾਹਰ ਕੱਢਣ ਤੋਂ ਬਾਅਦ, ਬੱਚੇ ਨੂੰ ਅਲਟਰਾਸਾਊਂਡ ‘ਤੇ ਥੋੜ੍ਹੇ ਸਮੇਂ ਲਈ ਦੇਖਿਆ ਜਾਂਦਾ ਹੈ।
ਐਮਨੀਓਸੈਂਟੇਸਿਸ ਦੇ ਨਤੀਜੇ ਆਮ ਤੌਰ ‘ਤੇ ਲਗਭਗ 3 ਦਿਨਾਂ ਵਿੱਚ ਉਪਲਬਧ ਹੁੰਦੇ ਹਨ। ਉਹ ਬੱਚੇ ਦੇ DNA ਦਾ ਸੱਚਾ ਪ੍ਰਤੀਬਿੰਬ ਹੁੰਦੇ ਹਨ।
ਸੀਵੀਐਸ ਅਤੇ ਐਮਨੀਓਸੈਂਟੇਸਿਸ ਦੇ ਸੰਭਾਵੀ ਜੋਖਮ
ਜ਼ਿਆਦਾਤਰ ਔਰਤਾਂ ਦਾ ਕਹਿਣਾ ਹੈ ਕਿ ਸੀਵੀਐਸ ਜਾਂ ਐਮਨੀਓਸੈਂਟੇਸਿਸ ਦਰਦਨਾਕ ਦੀ ਬਜਾਏ ਬੇਆਰਾਮ ਹੈ। ਕੁਝ ਕਹਿੰਦੇ ਹਨ ਕਿ ਇਹ ਮਾਹਵਾਰੀ ਦੇ ਦਰਦ ਵਰਗਾ ਮਹਿਸੂਸ ਹੁੰਦਾ ਹੈ।
ਤੁਸੀਂ ਟੈਸਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਚਿੰਤਾ ਮਹਿਸੂਸ ਕਰ ਸਕਦੇ ਹੋ। ਤੁਸੀਂ ਕੁਝ ਘੰਟਿਆਂ ਬਾਅਦ ਕੁਝ ਕੜਵੱਲ ਮਹਿਸੂਸ ਕਰ ਸਕਦੇ ਹੋ। ਇਹ ਆਮ ਗੱਲ ਹੈ। ਤੁਸੀਂ ਕਿਸੇ ਵੀ ਬੇਅਰਾਮੀ ਲਈ ਪੈਰਾਸੀਟਾਮੋਲ ਲੈ ਸਕਦੇ ਹੋ। ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਆਰਾਮ ਕਰਨ ਦੀ ਜਾਂ ਗੱਡੀ ਨਾ ਚਲਾਉਣਾ ਦੀ ਲੋੜ ਨਹੀਂ ਹੈ।
ਪਹਿਲੇ CVS ਜਾਂ ਐਮਨੀਓਸੈਂਟੇਸਿਸ ਤੋਂ ਨਤੀਜਾ ਪ੍ਰਾਪਤ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ। 100 ਵਿੱਚੋਂ 6 ਔਰਤਾਂ (6%) ਨੂੰ ਦੂਜੀ ਪ੍ਰਕਿਰਿਆ ਦੀ ਪੇਸ਼ਕਸ਼ ਕੀਤੀ ਜਾਵੇਗੀ।
200 ਵਿੱਚੋਂ ਇੱਕ ਔਰਤ ਦੀ ਜਿਸਦਾ CVS ਜਾਂ ਐਮਨੀਓਸੈਂਟੇਸਿਸ ਪ੍ਰਕਿਰਿਆ ਕੀਤੀ ਗਈ ਹੈ, ਗਰਭਪਾਤ ਹੋ ਜਾਵੇਗਾ। ਅਸੀਂ ਨਹੀਂ ਜਾਣਦੇ ਕਿ ਇਨ੍ਹਾਂ ਪ੍ਰਕਿਰਿਆਵਾਂ ਤੋਂ ਬਾਅਦ ਕੁਝ ਔਰਤਾਂ ਦਾ ਗਰਭਪਾਤ ਕਿਉਂ ਹੋ ਜਾਂਦਾ ਹੈ। ਜ਼ਿਆਦਾਤਰ ਗਰਭਪਾਤ ਪ੍ਰਕਿਰਿਆ ਦੇ 3 ਦਿਨਾਂ ਦੇ ਅੰਦਰ ਹੋ ਜਾਂਦੇ ਹਨ, ਪਰ ਇਹ 2 ਹਫ਼ਤਿਆਂ ਬਾਅਦ ਤੱਕ ਹੋ ਸਕਦੇ ਹਨ। CVS ਜਾਂ ਐਮਨੀਓਸੈਂਟੇਸਿਸ ਤੋਂ ਬਾਅਦ ਗਰਭਪਾਤ ਨੂੰ ਰੋਕਣ ਲਈ ਤੁਸੀਂ ਕੁਝ ਨਹੀਂ ਕਰ ਸਕਦੇ।
1,000 ਵਿੱਚੋਂ 1 ਤੋਂ ਘੱਟ ਦਾ ਜੋਖਮ ਹੁੰਦਾ ਹੈ ਕਿ CVS ਜਾਂ ਐਮਨੀਓਸੈਂਟੇਸਿਸ ਇੱਕ ਗੰਭੀਰ ਲਾਗ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਹਾਨੂੰ ਹੇਠ ਲਿਖੇ ਲੱਛਣਾਂ ਵਿੱਚੋਂ ਕੋਈ ਵੀ ਅਨੁਭਵ ਹੁੰਦਾ ਹੈ ਤਾਂ ਤੁਹਾਨੂੰ ਤੁਰੰਤ ਆਪਣੀ ਦਾਈ ਜਾਂ ਡਾਕਟਰ, ਜਾਂ ਉਸ ਹਸਪਤਾਲ ਨੂੰ ਫ਼ੋਨ ਕਰਨਾ ਚਾਹੀਦਾ ਹੈ ਜਿੱਥੇ ਤੁਹਾਡਾ ਟੈਸਟ ਹੋਇਆ ਸੀ:
- ਲਗਾਤਾਰ ਜਾਂ ਗੰਭੀਰ ਦਰਦ
- 38°C (100.4°F) ਜਾਂ ਵੱਧ ਦਾ ਉੱਚ ਤਾਪਮਾਨ
- ਠੰਢ ਜਾਂ ਕੰਬਣੀ
- ਯੋਨੀ ਤੋਂ ਬਹੁਤ ਖੂਨ ਨਿਕਲਣਾ
- ਯੋਨੀ ਤੋਂ ਡਿਸਚਾਰਜ ਜਾਂ ਸਾਫ਼ ਤਰਲ ਨਿਕਲਣਾ
- ਦਰਦ ਉਠਣੇ
ਉਹਨਾਂ ਔਰਤਾਂ ਦੀ ਜਾਂਚ ਕਰਨਾ ਜੋ ਜੁੜਵਾਂ ਬੱਚਿਆਂ ਨਾਲ ਗਰਭਵਤੀ ਹਨ
ਜੇ ਤੁਸੀਂ ਜੁੜਵਾਂ ਬੱਚਿਆਂ ਨਾਲ ਗਰਭਵਤੀ ਹੋ ਤਾਂ ਤੁਹਾਡਾ CVS ਜਾਂ ਐਮਨੀਓਸੈਂਟੇਸਿਸ ਟੈਸਟ ਹੋ ਸਕਦਾ ਹੈ।
ਜੁੜਵਾਂ ਗਰਭ-ਅਵਸਥਾਵਾਂ ਵਿੱਚ CVS ਜਾਂ ਐਮਨੀਓਸੈਂਟੇਸਿਸ ਵਧੇਰੇ ਗੁੰਝਲਦਾਰ ਹੁੰਦਾ ਹੈ ਅਤੇ ਇੱਕ ਮਾਹਰ ਯੂਨਿਟ ਵਿੱਚ ਕੀਤਾ ਜਾਣਾ ਚਾਹੀਦਾ ਹੈ। ਡਾਕਟਰ ਨੂੰ ਹਰੇਕ ਬੱਚੇ ਤੋਂ ਪਲੈਸੈਂਟਾ ਜਾਂ ਤਰਲ ਦੇ ਨਮੂਨੇ ਲੈਣ ਲਈ ਦੋ ਵਾਰ ਸੂਈ ਪਾਉਣ ਦੀ ਲੋੜ ਹੋ ਸਕਦੀ ਹੈ। CVS ਦੇ ਨਾਲ ਇੱਕੋ ਬੱਚੇ ਤੋਂ 2 ਨਮੂਨੇ ਲੈਣ ਦੀ ਕੁਝ ਸੰਭਾਵਨਾ ਹੁਦੀ ਹੈ, ਜਿਸ ਨਾਲ ਨਤੀਜੇ ਗੁੰਮਰਾਹ ਕਰਨ ਵਾਲੇ ਹੋ ਸਕਦੇ ਹਨ।
ਜੁੜਵਾਂ ਬੱਚਿਆਂ ਦੇ ਨਾਲ CVS ਅਤੇ ਐਮਨੀਓਸੈਂਟੇਸਿਸ ਹੋਣ ‘ਤੇ ਗਰਭਪਾਤ ਦਾ ਜੋਖਮ ਇੱਕ ਬੱਚੇ ਨਾਲ ਗਰਭਵਤੀ ਹੋਣ ਨਾਲੋਂ ਲਗਭਗ ਦੁੱਗਣਾ ਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਦੋਨਾਂ ਬੱਚਿਆਂ ਦਾ ਗਰਭਪਾਤ ਹੋ ਸਕਦਾ ਹੈ।
ਹੋਰ ਵਿਚਾਰ
ਜੇ ਤੁਹਾਡਾ ਬਲੱਡ ਗਰੁੱਪ Rh (ਰਹੀਸਸ) ਨੈਗੇਟਿਵ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਵੇਗੀ ਕਿ ਤੁਹਾਨੂੰ ਤੁਹਾਡੇ ਬੱਚੇ ਦੇ ਖੂਨ ਦੇ ਸੈੱਲਾਂ ਦੇ ਵਿਰੁੱਧ ਐਂਟੀਬਾਡੀਜ਼ ਵਿਕਸਤ ਕਰਨ ਤੋਂ ਰੋਕਣ ਲਈ ਪ੍ਰਕਿਰਿਆ ਤੋਂ ਬਾਅਦ ਐਂਟੀ-ਡੀ ਇਮਯੂਨੋਗਲੋਬੂਲਿਨ (anti-D immunoglobulin) ਦਾ ਟੀਕਾ ਲਗਾਇਆ ਜਾਵੇ।
ਜੇਕਰ ਤੁਸੀਂ HIV ਪਾਜ਼ੀਟਿਵ ਹੋ, ਤਾਂ CVS ਜਾਂ ਐਮਨੀਓਸੈਂਟੇਸਿਸ ਤੁਹਾਡੇ ਬੱਚੇ ਨੂੰ HIV ਹੋਣ ਦੇ ਜੋਖਮ ਨੂੰ ਵਧਾ ਸਕਦਾ ਹੈ। ਇਹ ਫੈਸਲਾ ਕਰਨ ਲਈ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਕੀ ਹੈ, ਤੁਹਾਨੂੰ ਆਪਣੇ ਪ੍ਰਸੂਤੀ ਮਾਹਰ ਨਾਲ ਗੱਲ ਕਰਨੀ ਚਾਹੀਦੀ ਹੈ।
ਜੇਕਰ ਤੁਹਾਨੂਂ ਹੈਪੇਟਾਈਟਸ ਬੀ ਜਾਂ ਹੈਪੇਟਾਈਟਸ ਸੀ ਵਾਇਰਸ ਹਨ, ਤਾਂ CVS ਜਾਂ ਐਮਨੀਓਸੈਂਟੇਸਿਸ ਤੁਹਾਡੇ ਬੱਚੇ ਨੂੰ ਇਹ ਹੋਣ ਦੇ ਜੋਖਮ ਨੂੰ ਵਧਾ ਸਕਦਾ ਹੈ। ਤੁਹਾਡੀ ਦੇਖਭਾਲ ਕਰਨ ਵਾਲੀ ਮਾਹਰ ਟੀਮ ਹੋਰ ਸਲਾਹ ਦੇਣ ਦੇ ਯੋਗ ਹੋਵੇਗੀ।
ਸੰਭਵ ਨਤੀਜੇ
ਹਸਪਤਾਲ ਤੁਹਾਡੇ ਪਲੈਸੈਂਟਾ (CVS) ਜਾਂ ਐਮਨੀਓਟਿਕ ਤਰਲ (ਐਮਨੀਓਸੈਂਟੇਸਿਸ) ਤੋਂ ਟਿਸ਼ੂ ਦੇ ਨਮੂਨੇ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਵਿੱਚ ਭੇਜੇਗਾ।
ਪ੍ਰਯੋਗਸ਼ਾਲਾ ਟੈਸਟ ਦੀ ਕਿਸਮ ‘ਤੇ ਨਿਰਭਰ ਕਰਦਿਆਂ, ਤੁਹਾਨੂੰ ਆਮ ਤੌਰ ‘ਤੇ 2 ਨਤੀਜੇ ਮਿਲਣਗੇ, ਪਹਿਲਾ 3 ਦਿਨਾਂ ਬਾਅਦ ਅਤੇ ਦੂਜਾ 2 ਹਫ਼ਤਿਆਂ ਬਾਅਦ।
ਤੁਸੀਂ ਆਮ ਤੌਰ ‘ਤੇ ਇਹ ਚੁਣ ਸਕਦੇ ਹੋ ਕਿ ਕੀ ਨਤੀਜੇ ਫ਼ੋਨ ਰਾਹੀਂ ਪ੍ਰਾਪਤ ਕਰਨੇ ਹਨ ਜਾਂ ਦੁਬਾਰਾ ਹਸਪਤਾਲ ਵਿੱਚ ਆਉਣਾ ਹੈ ਅਤੇ ਨਤੀਜੇ ਆਹਮੋ-ਸਾਹਮਣੇ ਪ੍ਰਾਪਤ ਕਰਨੇ ਹਨ।
ਜ਼ਿਆਦਾਤਰ ਮਾਮਲਿਆਂ ਵਿੱਚ ਨਤੀਜਾ ਤੁਹਾਨੂੰ ਇੱਕ ਜਾਂ ਦੂਜੇ ਤਰੀਕੇ ਨਾਲ ਦੱਸੇਗਾ ਕਿ, ਕੀ ਤੁਹਾਡੇ ਬੱਚੇ ਦੀ ਉਹ ਸਥਿਤੀ ਹੈ ਜਿਸ ਲਈ ਜਾਂਚ ਕੀਤੀ ਜਾ ਰਹੀ ਸੀ।
ਜ਼ਿਆਦਾਤਰ CVS ਜਾਂ ਐਮਨੀਓਸੈਂਟੇਸਿਸ ਦੇ ਨਤੀਜੇ ਦਰਸਾਉਂਦੇ ਹਨ ਕਿ ਬੱਚਿਆਂ ਦੀ ਉਹ ਸਥਿਤੀ ਨਹੀਂ ਹੈ ਜਿਸ ਲਈ ਜਾਂਚ ਕੀਤੀ ਜਾ ਰਹੀ ਸੀ।
ਕੁਝ ਔਰਤਾਂ ਨੂੰ ਦੱਸਿਆ ਜਾਵੇਗਾ ਕਿ ਉਹਨਾਂ ਦੇ ਬੱਚੇ ਨੂੰ ਉਹ ਸਥਿਤੀ ਹੈ ਜਿਸ ਲਈ ਜਾਂਚ ਕੀਤੀ ਜਾ ਰਹੀ ਸੀ।
ਕਦੇ-ਕਦਾਈਂ, ਔਰਤਾਂ ਦਾ ਡਾਊਨ ਸਿੰਡਰੋਮ, ਐਡਵਰਡਸ ਸਿੰਡਰੋਮ ਜਾਂ ਪਟਾਊਜ਼ ਸਿੰਡਰੋਮ ਦਾ ਪਤਾ ਲਗਾਉਣ ਲਈ CVS ਜਾਂ ਐਮਨੀਓਸੈਂਟੇਸਿਸ ਟੈਸਟ ਹੁੰਦਾ ਹੈ ਅਤੇ ਟੈਸਟ ਇੱਕ ਵੱਖਰੀ ਸਥਿਤੀ ਦਾ ਪਤਾ ਲਗਾਉਂਦਾ ਹੈ।
ਇੱਕ CVS ਜਾਂ ਐਮਨੀਓਸੈਂਟੇਸਿਸ ਟੈਸਟ ਦਾ ਨਤੀਜਾ ਜੋ ਦਿਖਾਉਂਦਾ ਹੈ ਕਿ ਬੱਚੇ ਦੇ ਉਹ ਹਾਲਾਤ ਨਹੀਂ ਹਨ ਜਿਸ ਲਈ ਟੈਸਟ ਕੀਤੇ ਗਏ ਸਨ, ਇਸ ਨਾਲ ਜ਼ਿਆਦਾਤਰ ਸਥਿਤੀਆਂ ਸਮਾਪਤ ਹੋ ਜਾਂਦੀਆਂ ਹਨ, ਪਰ ਸਾਰੀਆਂ ਨਹੀਂ। ਜੇਕਰ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਆਪਣੇ ਸਿਹਤ ਸੰਭਾਲ ਪੇਸ਼ੇਵਰ ਨਾਲ ਇਸ ਬਾਰੇ ਚਰਚਾ ਕਰ ਸਕਦੇ ਹੋ।
ਜੇਕਰ ਨਤੀਜਾ ਇਹ ਦਿਖਾਉਂਦਾ ਹੈ ਕਿ ਤੁਹਾਡੇ ਬੱਚੇ ਦੀ ਕ੍ਰੋਮੋਸੋਮਲ ਜਾਂ ਜੈਨੇਟਿਕ ਸਥਿਤੀ ਹੈ ਜਿਸ ਲਈ ਜਾਂਚ ਕੀਤੀ ਗਈ ਸੀ, ਤਾਂ ਤੁਹਾਡਾ ਡਾਕਟਰ ਜਾਂ ਦਾਈ ਤੁਹਾਡੇ ਨਾਲ ਇਸ ਬਾਰੇ ਗੱਲ ਕਰੇਗੀ ਕਿ ਤੁਹਾਡੇ ਅਤੇ ਬੱਚੇ ਲਈ ਇਸਦਾ ਕੀ ਅਰਥ ਹੋ ਸਕਦਾ ਹੈ।
ਜੇਕਰ ਨਤੀਜਾ ਇਹ ਦਿਖਾਉਂਦਾ ਹੈ ਕਿ ਤੁਹਾਡੇ ਬੱਚੇ ਦੀ ਕੋਈ ਸਥਿਤੀ ਹੈ, ਤਾਂ ਤੁਹਾਨੂੰ ਸਲਾਹਕਾਰ ਬਾਲ ਰੋਗ ਵਿਗਿਆਨੀ, ਸਲਾਹਕਾਰ ਜੈਨੇਟਿਕਸਿਸਟ ਜਾਂ ਜੈਨੇਟਿਕ ਸਲਾਹਕਾਰ ਨਾਲ ਗੱਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ।
ਤੁਸੀਂ ਇਹ ਚੁਣ ਸਕਦੇ ਹੋ:
- ਆਪਣੀ ਗਰਭ ਅਵਸਥਾ ਨੂੰ ਜਾਰੀ ਰੱਖਣਾ
- ਗਰਭ-ਅਵਸਥਾ ਨੂੰ ਖਤਮ ਕਰਨਾ (ਸਮਾਪਤ ਕਰਨਾ)
ਲਗਾਤਾਰ ਸਹਾਇਤਾ ਅਤੇ ਦੇਖਭਾਲ
ਗਰਭ ਅਵਸਥਾ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ ਇਹ ਫੈਸਲਾ ਕਰਨਾ ਤੁਹਾਡੇ ਲਈ ਬਹੁਤ ਨਿੱਜੀ ਹੋਵੇਗਾ। ਜੇ ਤੁਸੀਂ ਆਪਣੀ ਗਰਭ ਅਵਸਥਾ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡਾ ਡਾਕਟਰ ਜਾਂ ਦਾਈ ਤੁਹਾਡੀ ਦੇਖਭਾਲ ਅਤੇ ਗਰਭ ਅਵਸਥਾ ਦੌਰਾਨ ਅਤੇ ਜਨਮ ਤੋਂ ਬਾਅਦ ਤੁਹਾਡੇ ਬੱਚੇ ਦੀ ਸਭ ਤੋਂ ਵਧੀਆ ਦੇਖਭਾਲ ਕਰਨ ਬਾਰੇ ਚਰਚਾ ਕਰੇਗੀ।
ਜੇਕਰ ਤੁਸੀਂ ਆਪਣੀ ਗਰਭ-ਅਵਸਥਾ ਨੂੰ ਖਤਮ ਕਰਨ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮਲ ਹੈ ਅਤੇ ਤੁਹਾਡੀ ਕਿਵੇਂ ਸਹਾਇਤਾ ਕੀਤੀ ਜਾਵੇਗੀ। ਇਸ ਵਿੱਚ ਗਰਭ-ਅਵਸਥਾ ਸਮਾਪਤੀ ਦੇ ਤਰੀਕੇ ਬਾਰੇ ਤੁਹਾਡੇ ਵਿਕਲਪ ਸ਼ਾਮਲ ਹੋਣਗੇ।
ਤੁਸੀਂ ਜੋ ਵੀ ਫੈਸਲਾ ਕਰੋਗੇ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡਾ ਸਮਰਥਨ ਕਰਨਗੇ।
ਹੋਰ ਜਾਣਕਾਰੀ
NHS.UK ਕੋਲ ਇਸ ਬਾਰੇ ਜਾਣਕਾਰੀ ਹੈ:
- chorionic villus sampling (ਕੋਰਿਓਨਿਕ ਵਿਲਸ ਨਮੂਨਾ ਲੈਣਾ)
- amniocentesis (ਐਮਨੀਓਸੈਂਟੇਸਿਸ)
NHS ਸਕ੍ਰੀਨਿੰਗ ਪ੍ਰੋਗਰਾਮ ਇਹ ਯਕੀਨੀ ਬਣਾਉਣ ਲਈ ਤੁਹਾਡੇ ਬਾਰੇ ਨਿੱਜੀ ਤੌਰ ‘ਤੇ ਪਛਾਣਯੋਗ ਜਾਣਕਾਰੀ ਦੀ ਵਰਤੋਂ ਕਰਦੇ ਹਨ ਕਿ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਗਿਆ ਹੈ। NHS ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਵੀ ਕਰਦਾ ਹੈ ਕਿ ਤੁਸੀਂ ਉੱਚ ਗੁਣਵੱਤਾ ਦੀ ਦੇਖਭਾਲ ਪ੍ਰਾਪਤ ਕਰਦੇ ਹੋ। how your information is used and protected, and your options (ਤੁਹਾਡੀ ਜਾਣਕਾਰੀ ਨੂੰ ਕਿਵੇਂ ਵਰਤਿਆ ਅਤੇ ਸੁਰੱਖਿਅਤ ਕੀਤਾ ਜਾਂਦਾ ਹੈ, ਅਤੇ ਤੁਹਾਡੇ ਵਿਕਲਪਾਂ) ਬਾਰੇ ਹੋਰ ਜਾਣੋ।
Antenatal Results and Choices (ਜਨਮ ਤੋਂ ਪਹਿਲਾਂ ਦੇ ਨਤੀਜੇ ਅਤੇ ਵਿਕਲਪ) (ARC) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤੇ ਨਿਦਾਨ ਅਤੇ ਗਰਭ ਅਵਸਥਾ ਨੂੰ ਜਾਰੀ ਰੱਖਣਾ ਹੈ ਜਾਂ ਨਹੀਂ ਬਾਰੇ ਫੈਸਲੇ ਲੈਣ ਵਾਲੇ ਲੋਕਾਂ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਤੁਸੀਂ ਉਹਨਾਂ ਦੀ ਵੈੱਬਸਾਈਟ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ 020 713 7486 ‘ਤੇ ਕਾਲ ਕਰ ਸਕਦੇ ਹੋ।