ਤੁਸੀਂ NHS ਕੋਵਿਡ-19 ਟੀਕਾਕਰਨ ਤੋਂ ਬਾਅਦ ਦੇ ਪੱਤਰ ਲਈ ਬੇਨਤੀ ਕੀਤੀ ਸੀ ਪਰ ਇਹ ਨਹੀਂ ਪਹੁੰਚੀ? ਤੁਹਾਡੀ ਮਦਦ ਕਰਨ ਲਈ ਇੱਕ ਗਾਈਡ ਇੱਥੇ ਹੈ।
ਅੱਪਡੇਟ ਕੀਤਾ 21 June 2021
Applies to England
Picture of NHS letter:
ਪੱਤਰ ਦੇ ਅਗਲੇ ਪਾਸੇ ਕੀ ਹੈ
ਤੁਸੀਂ ਹਾਲ ਹੀ ਵਿੱਚ 119 (ਕੋਵਿਡ-19 ਟੀਕਾਕਰਨ ਸਥਿਤੀ ਦੀ ਸੇਵਾ) ਨਾਲ ਸੰਪਰਕ ਕੀਤਾ ਸੀ ਤਾਂਕਿ ਇੱਕ ਪੱਤਰ ਦੀ ਬੇਨਤੀ ਕੀਤੀ ਜਾ ਸਕੇ ਕਿ ਤੁਹਾਨੂੰ ਕੋਵਿਡ-19 ਟੀਕਾਕਰਨ ਮਿਲ ਚੁੱਕੇ ਹਨ. ਬਦਕਿਸਮਤੀ ਨਾਲ ਅਸੀਂ ਇਸ ਮੌਕੇ ਤੇ ਕੋਈ ਪੱਤਰ ਤਿਆਰ ਨਹੀਂ ਕਰ ਸਕੇ। ਇੱਕ ਪੱਤਰ ਉਦੋਂ ਹੀ ਤਿਆਰ ਕੀਤਾ ਜਾ ਸਕਦਾ ਹੈ ਜਦੋਂ ਤੁਹਾਡੇ ਟੀਕਾਕਰਨ ਦੇ ਰਿਕਾਰਡ ਵਿੱਚ ਇਹ ਪੁਸ਼ਟੀ ਕਰਨ ਲਈ ਸਾਰੀ ਲੋੜੀਂਦੀ ਜਾਣਕਾਰੀ ਸ਼ਾਮਲ ਹੁੰਦੀ ਹੈ ਕਿ ਤੁਹਾਨੂੰ ਯੂਕੇ ਵਿੱਚ ਮਨਜ਼ੂਰਸ਼ੁਦਾ ਕੋਈ ਵੀ ਕੋਵਿਡ-19 ਟੀਕੇ ਦੀਆਂ ਦੋ ਖੁਰਾਕਾਂ ਮਿਲੀਆਂ ਹਨ।
ਤੁਹਾਨੂੰ ਹੁਣ ਕੀ ਕਰਨਾ ਚਾਹੀਦਾ ਹੈ
ਜੇ ਤੁਸੀਂ ਯੂਕੇ ਤੋਂ ਬਾਹਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਆਪਣੇ ਟੀਕਾਕਰਨ ਕੋਰਸ ਦੇ ਸਬੂਤ ਦੀ ਤੁਹਾਨੂੰ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਟੀਕਾਕਰਨ ਦੇ ਵੇਰਵਿਆਂ ਨਾਲ ਆਪਣੇ ਜੀਪੀ ਪ੍ਰੈਕਟਿਸ ਨਾਲ ਸੰਪਰਕ ਕਰੋ। ਇਹ ਉਨ੍ਹਾਂ ਦੀ ਮਦਦ ਕਰੇਗਾ ਜੇ ਤੁਸੀਂ ਇਹ ਹਵਾਲਾ ਵੀ ਦੇ ਸਕਦੇ ਹੋ:
Reason Code | ਕਾਰਨ ਕੋਡ | Failure Reason | ਅਸਫਲਤਾ ਦਾ ਕਾਰਨ |
---|---|---|---|
3006 | 3006 | No Vaccine Record Found | ਕੋਈ ਟੀਕਾ ਰਿਕਾਰਡ ਨਹੀਂ ਮਿਲਿਆ |
3007 | 3007 | No Date for vaccination | ਟੀਕਾਕਰਣ ਦੀ ਕੋਈ ਤਾਰੀਖ ਨਹੀਂ |
3008 | 3008 | 0 or 1 vaccinations | 0 ਜਾਂ 1 ਟੀਕੇ |
3009 | 3009 | Vaccine Code not in SNOMED (NHS medical system) | ਟੀਕਾ ਕੋਡ SNOMED (NHS ਮੈਡੀਕਲ ਸਿਸਟਮ) ਵਿੱਚ ਨਹੀਂ ਹੈ |
3011 | 3011 | Not correct interval between vaccinations (not long enough) | ਟੀਕਿਆਂ ਦੇ ਵਿਚਕਾਰ ਸਹੀ ਅੰਤਰਾਲ ਨਹੀਂ ਹੈ (ਲੰਬੇ ਸਮੇਂ ਲਈ ਨਹੀਂ) |
ਤੁਹਾਡਾ ਜੀਪੀ ਪ੍ਰੈਕਟਿਸ ਇਹ ਸਮਝਣ ਲਈ ਫਿਰ ਟੀਕਾਕਰਨ ਪ੍ਰੋਗਰਾਮ ਅਤੇ ਸਥਾਨਕ ਟੀਕਾਕਰਨ ਸੇਵਾ (ਸੇਵਾਵਾਂ) ਨਾਲ ਸੰਪਰਕ ਕਰੇਗਾ ਕਿ ਕਿਹੜੀ ਜਾਣਕਾਰੀ ਤੁਹਾਡੇ ਪੱਤਰ ਨੂੰ ਤਿਆਰ ਕਰਨ ਤੋਂ ਰੋਕ ਰਹੀ ਹੋ ਸਕਦੀ ਹੈ।
ਪੱਤਰ ਦੇ ਪਿਛਲੇ ਪਾਸੇ ਕੀ ਹੈ
ਆਪਣੇ ਟੀਕਾਕਰਨ ਦੀ ਸਥਿਤੀ ਦੀ ਪੁਸ਼ਟੀ ਕਰਨਾ
ਇਕ ਵਾਰ ਜਦੋਂ ਤੁਹਾਡਾ ਰਿਕਾਰਡ ਅਪਡੇਟ ਹੋ ਜਾਂਦਾ ਹੈ, ਤਾਂ ਦੋ ਤਰੀਕੇ ਹਨ ਜੋ ਤੁਸੀਂ ਆਪਣੇ ਟੀਕਾਕਰਨ ਦੀ ਸਥਿਤੀ ਨੂੰ ਪ੍ਰਦਰਸ਼ਤ ਕਰਨ ਲਈ ਚੁਣ ਸਕਦੇ ਹੋ:
- ਜੇ ਤੁਹਾਡੇ ਕੋਲ ਇੰਟਰਨੈਟ ਦੀ ਪਹੁੰਚ ਅਤੇ ਸਮਾਰਟਫੋਨ, ਟੈਬਲੇਟ ਜਾਂ ਕੰਪਿਉਟਰ ਹੈ, ਤਾਂ ਤੁਸੀਂ ਆਪਣੇ ਟੀਕਾਕਰਨ ਦੀ ਸਥਿਤੀ ਨੂੰ ਆਨਲਾਈਨ ਦੇਖ ਸਕਦੇ ਹੋ:
- NHS ਐਪ ਦੀ ਵਰਤੋਂ ਕਰਦੇ ਹੋਏ, [www.nhs.uk/nhsapp](https://www.nhs.uk/nhs-services/online-services/nhs-app/) ਵੇਖੋ
- www.nhs.uk/coronavirus ਤੇ
ਤੁਹਾਨੂੰ ਇਹਨਾਂ ਸੇਵਾਵਾਂ ਲਈ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ। ਫਿਰ ਤੁਸੀਂ ਇੱਕ ਪੀਡੀਐਫ ਫਾਈਲ ਵੀ ਡਾਉਨਲੋਡ ਕਰ ਸਕਦੇ ਹੋ ਜਾਂ ਇਸ ਜਾਣਕਾਰੀ ਨੂੰ ਦਿਖਾਉਂਦਾ ਇੱਕ ਈਮੇਲ ਪ੍ਰਾਪਤ ਕਰ ਸਕਦੇ ਹੋ।
- ਵਿਕਲਪਿਕ ਤੌਰ ਤੇ, ਤੁਸੀਂ 119 ਤੇ ਕਾਲ ਕਰਕੇ ਦੁਬਾਰਾ ਆਪਣੇ ਕੋਵਿਡ-19 ਟੀਕਾਕਰਨ ਪੱਤਰ ਲਈ ਬੇਨਤੀ ਕਰ ਸਕਦੇ ਹੋ।
ਜੇ ਤੁਸੀਂ ਜਲਦੀ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ
ਤੁਹਾਨੂੰ ਆਪਣੇ ਟਰਾਂਸਪੋਰਟ ਜਾਂ ਟਰੈਵਲ ਓਪਰੇਟਰ ਅਤੇ ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (Foreign, Commonwealth and Development Office) ਦੀ ਵੈਬਸਾਈਟ www.gov.uk/foreign-travel-advice ‘ਤੇ ਵੀ ਨਵੀਨਤਮ ਯਾਤਰਾ ਦੀ ਸਲਾਹ ਦੀ ਜਾਂਚ ਕਰਨੀ ਚਾਹੀਦੀ ਹੈ।
ਜੇ ਤੁਸੀਂ ਯੂਕੇ ਤੋਂ ਬਾਹਰ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਆਪਣੇ ਟੀਕਾਕਰਨ ਕੋਰਸ ਦੇ ਸਬੂਤ ਦੀ ਤੁਹਾਨੂੰ ਲੋੜ, ਤਾਂ ਇਸ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਤੇਜ਼ ਤਰੀਕਾ NHS ਐਪ ਜਾਂ www.nhs.uk/coronavirus NHS ਵੈਬਸਾਈਟ ਵਰਤਣਾ ਹੈ।
ਕੋਵਿਡ-19 ਦੇ ਲੱਛਣਾਂ, ਟੈਸਟਿੰਗ, ਟੀਕਾਕਰਨ ਅਤੇ ਸਵੈ-ਇਕਾਂਤਵਾਸ ਬਾਰੇ NHS ਦੀ ਵੈਬਸਾਈਟ www.nhs.uk/coronavirus ਤੇ ਪਤਾ ਲਗਾਓ।
ਡੇਟਾ ਸੁਰੱਖਿਆ: ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ (The Department for Health and Social Care) ਡੇਟਾ ਕੰਟਰੋਲਰ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਕੋਵਿਡ-19 ਸਥਿਤੀ ਪ੍ਰੋਗਰਾਮ ਦੇ ਉਦੇਸ਼ਾਂ ਲਈ ਤੁਹਾਡੇ ਨਿੱਜੀ ਡੇਟਾ ਤੇ ਪ੍ਰਕਿਰਿਆ ਕਰਨ ਲਈ ਜ਼ਿੰਮੇਵਾਰ ਹੈ। ਹੋਰ ਜਾਣਨ ਲਈ, ਤੁਸੀਂ ਸਾਡੇ ਗੋਪਨੀਯਤਾ ਨੋਟਿਸ (Privacy Notice) ਨੂੰ ਇੱਥੇ ਪੜ੍ਹ ਸਕਦੇ ਹੋ: https://www.gov.uk/government/publications/dhsc-privacy-notice ਜਾਂ ਆਪਣੇ ਵੈਬਸਾਈਟ ਬਰਾਊਜ਼ਰ ਵਿੱਚ “DHSC Status Privacy Notice” ਦੀ ਭਾਲ ਕਰ ਸਕਦੇ ਹੋI