Research and analysis

ਯਕੀਨੀ ਬਣਾਓ ਕਿ ਜਦੋਂ ਤੁਸੀਂ ਸਕੌਟਲੈਂਡ ਦੇ ਭਵਿੱਖ ਬਾਰੇ ਫ਼ੈਸਲਾ ਕਰੋ ਤਾਂ ਤੁਹਾਡੇ ਕੋਲ ਤੱਥ ਹੋਣ।

Updated 21 August 2014

Family walk in the countryside

ਇਹ ਉਹ ਪੰਜ ਤਰੀਕੇ ਹਨ ਜਿਹਨਾਂ ਰਾਹੀਂ ਸਾਨੂੰ ਯੂਨਾਈਟਿਡ ਕਿੰਗਡਮ ਵਿੱਚ ਰਹਿਕੇ ਲਾਭ ਮਿਲੇਗਾ।

1. ਪੌਂਡ ਕੋਲ ਰਹੇਗਾ।

ਪੌਂਡ ਦੁਨੀਆ ਵਿੱਚ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਸਥਿਰ ਕਰੰਸੀਆਂ ਵਿੱਚੋਂ ਇੱਕ ਹੈ। ਯੂਕੇ ਵਿੱਚ ਰਹਿਣਾ ਹੀ ਇੱਕਮਾਤਰ ਉਹ ਤਰੀਕਾ ਹੈ ਜਿਸ ਨਾਲ ਸਕੌਟਲੈਂਡ ਕੋਲ ਬੈਂਕ ਆਫ਼ ਇੰਗਲੈਂਡ ਅਤੇ ਪੌਂਡ ਦੀ ਉਹ ਮਜ਼ਬੂਤੀ ਰਹਿ ਸਕਦੀ ਹੈ ਜੋ ਸਾਡੇ ਕੋਲ ਹੁਣ ਹੈ। ਇੱਕ ਸੁਤੰਤਰ ਸਕੌਟਲੈਂਡ ਲਈ ਨਵੀਂ ਕਰੰਸੀ ਨੂੰ ਸਥਾਪਤ ਕਰਨਾ ਮਹਿੰਗਾ ਅਤੇ ਜੋਖਮ ਭਰਿਆ ਹੋਵੇਗਾ।

2. ਸਰਕਾਰੀ ਸੇਵਾਵਾਂ ਲਈ ਵਧੇਰੇ ਸਹਾਇਤਾ।

ਵਰਤਮਾਨ ਵਿੱਚ, ਸਕੌਟਲੈਂਡ ਨੂੰ ਪ੍ਰਤੀ ਵਿਅਕਤੀ ਜਨਤਕ ਖਰਚ ਤੋਂ ਲਾਭ ਮਿਲਦਾ ਹੈ ਜੋਯੂਕੇ ਦੀ ਔਸਤ ਤੋਂ ਤਕਰੀਬਨ 10% ਉਚੇਰਾ ਹੈ। ਯੂਕੇ ਭਰ ਦੇਟੈਕਸਦਾਤਾ ਸਾਡੇ ਲਈ ਲੋੜੀਂਦੀਆਂ ਜ਼ਰੂਰੀ ਜਨਤਕ ਸੇਵਾਵਾਂ ਲਈ ਧਨ ਜੁਟਾਉਣ ਵਿੱਚ ਮਦਦ ਕਰਦੇ ਹਨ ਜਿਵੇਂ ਕਿ ਸਿਹਤ ਅਤੇਸਿੱਖਿਆ। ਯੂਕੇ ਵਿੱਚ ਰਹਿਣ ਦਾ ਲੰਬੇ ਅਰਸੇ ਦਾ ਆਰਥਿਕ ਲਾਭਸਕੌਟਲੈਂਡ ਵਿੱਚ ਹਰੇਕ ਵਿਅਕਤੀ ਲਈ £1,400 ਪ੍ਰਤੀ ਸਾਲ[footnote 1] ਤਕ ਹੈ।

3. ਇੱਕ ਅਰਥਚਾਰਾ, ਵਧੇਰੇ ਨੌਕਰੀਆਂ।

ਸਕੌਟਲੈਂਡ ਅਤੇ ਯੂਕੇ ਦੇ ਬਾਕੀ ਹਿੱਸੇ ਵਿਚਕਾਰ ਵਪਾਰ, ਬਾਕੀ ਸਾਰੀ ਦੁਨੀਆਂ ਦੇ ਨਾਲ ਇਸਦੇ ਵਪਾਰ ਨਾਲੋਂ ਵੱਧ ਹੈ। ਲੱਖਾਂ ਸਕੌਟਿਸ਼ ਨੌਕਰੀਆਂ ਯੂਕੇ ਨਾਲ ਕੀਤੇ ਜਾਂਦੇ ਵਪਾਰ ਨਾਲ ਜੁੜੀਆਂ ਹੋਈਆਂ ਹਨ। ਇਸ ਸਮੇਂ ਜਦੋਂ ਯੂਕੇ ਦਾ ਅਰਥਚਾਰਾ ਸੰਭਲ ਰਿਹਾ ਹੈ, ਤਾਂ ਇੱਕ ਨਵੀਂ ਅੰਤਰਰਾਸ਼ਟਰੀ ਸੀਮਾ ਅਤੇ ਇੱਕ ਵੱਖਰੀ ਕਰੰਸੀ ਪ੍ਰਣਾਲੀ ਵਪਾਰ ਨੂੰ ਹੋਰ ਔਖਾ ਬਣਾ ਦੇਣਗੇ ਅਤੇ ਨੌਕਰੀਆਂ ਦਾ ਨੁਕਸਾਨ ਹੋਵੇਗਾ।

4. ਹੋਰ ਸਸਤੇ ਬਿਲ।

ਯੂਕੇ ਦੀ ਆਰਥਿਕ ਸਥਿਤੀ ਵਿਆਜ ਦੀਆਂ ਦਰਾਂ ਨੂੰ ਘੱਟ ਰਖਦੀ ਹੈ। ਜਿਸਦਾ ਮਤਲਬ ਹੈਵਧੇਰੇ ਸਸਤੇ ਗਿਰਵੀਨਾਮੇ (ਮੌਰਗਿਜ) ਅਤੇ ਕਰਜ਼ੇ। ਇਸਦੇ ਨਾਲ ਹੀ ਸਾਡਾ ਵੱਡਾ ਅਕਾਰ ਪਰਿਵਾਰਾਂ ਦੇਬਿਲਾਂ ਨੂੰ ਹੋਰ ਸਸਤੇ ਬਣਾਉਂਦਾ ਹੈ। ਯੂਕੇ ਵਿੱਚ ਰਹਿਣ ਨਾਲ ਸਕੌਟਿਸ਼ ਪਰਿਵਾਰਾਂ ਦੇ ਭਵਿੱਖ ਦੇ ਊਰਜਾ ਬਿਲ ਇੱਕ ਸਾਲ ਵਿੱਚ £189 ਤਕ ਘੱਟ ਰਹਿਣਗੇ।

5. ਦੋਵਾਂ ਦੁਨੀਆਂ ਦਾ ਬਿਹਤਰੀਨ।

ਸਕੌਟਿਸ਼ ਸੰਸਦ ਪਹਿਲਾਂ ਤੋਂ ਹੀ ਸਿਹਤ ਅਤੇ ਸਿੱਖਿਆ ਵਰਗੇ ਅਹਿਮ ਮਾਮਲਿਆਂ ਤੇ ਫ਼ੈਸਲੇ ਲੈਂਦੀ ਹੈ, ਅਤੇ ਸਕੌਟਲੈਂਡ ਲਈ ਵਧੇਰੇ ਸ਼ਕਤੀਆਂ ਦੀ ਗਰੰਟੀ ਦਿੱਤੀ ਗਈ ਹੈ। ਅਤੇ, ਯੂਕੇ ਪਰਿਵਾਰ ਦੇ ਹਿੱਸੇ ਵਜੋਂ, ਅਸੀਂ ਵਸੀਲਿਆਂ ਨੂੰ ਸਾਂਝਾ ਕਰਕੇ ਅਤੇ ਜੋਖਮਾਂ ਨੂੰ ਵੰਡਕੇ ਲਾਭ ਉਠਾਉਂਦੇ ਹਾਂ। ਇਕੱਠੇ ਰਹਿਕੇ, ਅਸੀਂ ਯੂਕੇ ਦੀ ਮਜ਼ਬੂਤੀ, ਸਥਿਰਤਾ ਅਤੇ ਸੁਰੱਖਿਆ ਦੇ ਸਹਾਰੇ ਇੱਥੇ ਸਕੌਟਲੈਂਡ ਵਿੱਚ ਵਧੇਰੇ ਫੈਸਲੇ ਲੈ ਸਕਦੇ ਹਾਂ।

Mother holds her baby

ਸੁਤੰਤਰਤਾ ਦਾ ਅਰਥ ਹੈ ਸਕੌਟਲੈਂਡ ਯੂਕੇ ਨੂੰ ਛੱਡ ਦੇਵੇਗਾ - ਹਮੇਸ਼ਾ ਲਈ। ਇਹ ਇੱਕ ਵੱਡਾ ਫ਼ੈਸਲਾ ਹੈ ਅਤੇ ਹਰੇਕ ਵੋਟ ਮਹੱਤਵਪੂਰਨ ਹੈ। [Gov.uk/youdecide2014] ‘ਤੇ ਹੋਰ ਜਾਣਕਾਰੀ ਲਓ।(https://www.gov.uk/government/topical-events/scottish-independence-referendum)

Facebook

Twitter

ਇਹ ਕਿਤਾਬਚਾ ਵੱਡੇ ਅੱਖਰਾਂ, ਆਡੀਓ ਅਤੇ ਬ੍ਰੇਲ ਵਿੱਚ ਉਪਲਬਧ ਹੈ। ਕਿਰਪਾ ਕਰਕੇ ਇਸ ਪਤੇ ‘ਤੇ ਲਿਖੋ: Scotland Office, 1 Melville Crescent, Edinburgh, EH3 7HW.