ਸੇਧ

ਪਨਾਹ ਲੈਣ ਵਾਲੇ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਸਿਹਤ ਸੰਬੰਧੀ ਸਹਾਇਤਾ

ਇਹ ਦਸਤਾਵੇਜ਼ ਸਰੀਰਕ ਜਾਂ ਮਾਨਸਿਕ ਸਿਹਤ-ਸੰਬੰਧੀ ਜ਼ਰੂਰਤਾਂ ਲਈ ਸਹਾਇਤਾ ਲੱਭਣ ਵਿੱਚ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਇਸ ਵੇਲੇ ਪਨਾਹ ਲਈ ਅਰਜ਼ੀ ਦੇ ਰਹੇ ਹਨ।

ਦਸਤਾਵੇਜ਼

ਸ਼ਰਣ ਮੰਗਣ ਵਾਲੇ ਲੋਕਾਾਂ ਲਈ ਿਰੀਰਕ ਅਤੇ ਮਾਨਸਿਕ ਸਿਹਤ ਿੰਬੰਧੀ ਿਹਾਇਤਾ ਉਪ੍ਲਬਧ ਹੈ

ਇੱਕ ਪਹੁੰਚਯੋਗ ਫਾਰਮੈਟ ਦੀ ਬੇਨਤੀ ਕਰੋ।
ਜੇ ਤੁਸੀਂ ਸਹਾਇਕ ਤਕਨਾਲੋਜੀ (ਜਿਵੇਂ ਕਿ ਸਕ੍ਰੀਨ ਰੀਡਰ) ਦੀ ਵਰਤੋਂ ਕਰਦੇ ਹੋ ਅਤੇ ਇਸ ਦਸਤਾਵੇਜ਼ ਦੇ ਵਧੇਰੇ ਪਹੁੰਚਯੋਗ ਫਾਰਮੈਟ ਵਿੱਚ ਵਰਜਨ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ alternativeformats@homeoffice.gov.uk ਤੇ ਈਮੇਲ ਕਰੋ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਕਿਸ ਫਾਰਮੈਟ ਦੀ ਜ਼ਰੂਰਤ ਹੈ। ਇਹ ਸਾਡੀ ਸਹਾਇਤਾ ਕਰੇਗਾ ਜੇ ਤੁਸੀਂ ਕਹੋ ਕਿ ਤੁਸੀਂ ਕਿਹੜੀ ਸਹਾਇਕ ਤਕਨਾਲੋਜੀ ਦੀ ਵਰਤੋਂ ਕਰਦੇ ਹੋ।

ਵੇਰਵੇ

ਪਨਾਹ ਲੈਣ ਵਾਲੇ ਲੋਕਾਂ ਲਈ ਮੁੱਖ ਧਾਰਾ ਦੀਆਂ ਮਾਨਸਿਕ ਸਿਹਤ ਸੇਵਾਵਾਂ ਨੂੰ ਐਕਸੈਸ ਕਰਨਾ ਔਖਾ ਹੋ ਸਕਦਾ ਹੈ।

ਹੋਮ ਆਫ਼ਿਸ ਪਨਾਹ ਮਾਨਸਿਕ ਸਿਹਤ ਅਤੇ ਤੰਦਰੁਸਤੀ ਟੀਮ ਨੇ ਅਜਿਹੇ ਗੈਰ-ਸਰਕਾਰੀ ਸੰਗਠਨ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਦਸਤਾਵੇਜ਼ ਤਿਆਰ ਕੀਤਾ ਹੈ ਜੋ ਪ੍ਰਤੱਖ ਜਾਂ ਅਪ੍ਰਤੱਖ ਮਾਨਸਿਕ ਸਿਹਤ-ਸੰਬੰਧੀ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ।

ਨੋਟ: ਯੂ.ਕੇ. ਵਿੱਚ, ਨੈਸ਼ਨਲ ਹੈਲਥ ਸਰਵਿਸ (NHS) ਇੰਗਲੈਂਡ, ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਦੀਆਂ ਚਾਰ ਸਿਹਤ ਪ੍ਰਣਾਲੀਆਂ ਲਈ ਸਾਂਝਾ ਨਾਂ ਹੈ।

ਸਕਾਟਿਸ਼ ਪਾਰਲੀਮੈਂਟ, ਵੈਲਸ਼ ਸੇਨੇਡ ਅਤੇ ਉੱਤਰੀ ਆਇਰਲੈਂਡ ਦੀ ਅਸੈਂਬਲੀ ਨੂੰ ਸੱਤਾ ਸੌਂਪੇ ਜਾਣ ਤੋਂ ਬਾਅਦ ਸਿਹਤ ਮੁੱਖ ਤੌਰ ’ਤੇ ਡਿਵੌਲਵਡ ਮਾਮਲਾ (ਸ਼ਕਤੀ ਦਾ ਤਬਾਦਲਾ) ਰਿਹਾ ਹੈ। ਇਹ ਡਿਵੌਲਵਡ ਅਥਾਰਟੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਦੇ ਖੇਤਰ ਵਿੱਚ ਸਿਹਤ ਸੇਵਾਵਾਂ ਦੀ ਵਿਵਸਥਾ ਤੱਕ ਪਹੁੰਚ ਬਾਰੇ ਫੈਸਲਾ ਲੈਣ।

ਪ੍ਰਕਾਸ਼ਿਤ 12 March 2024
ਪਿਛਲੀ ਵਾਰ ਅਪਡੇਟ ਕੀਤਾ ਗਿਆ 30 May 2024 + show all updates
  1. Added translations for Punjabi, Somali, Spanish, Turkish, Urdu and Vietnamese.

  2. Added translations for Arabic, Chinese and Pashto.

  3. First published.