ਸੇਧ

ਡਾਇਬਟਿਕ ਅੱਖਾਂ ਦੀ ਜਾਂਚ

ਅੱਪਡੇਟ ਕੀਤਾ 18 ਦਸੰਬਰ 2024

NHS ਦੁਆਰਾ ਡਾਇਬਟਿਕ ਅੱਖਾਂ ਦੀ ਜਾਂਚ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

1. ਸਕ੍ਰੀਨਿੰਗ ਦਾ ਉਦੇਸ਼

ਇਹ ਡਾਇਬਿਟੀਜ਼ ਰੈਟਿਨੋਪੈਥੀ ਅਤੇ ਹੋਰ ਕਈ ਅੱਖ ਦੀ ਸਮੱਸਿਆਵਾਂ ਦੇ ਸੰਕੇਤਾਂ ਦੀ ਜਾਂਚ ਕਰਦਾ ਹੈ ਜਿਹੜੇ ਡਾਇਬਿਟੀਜ਼ ਕਰਕੇ ਹੁੰਦੀਆਂ ਹਨ ਅਤੇ ਇਹ ਤੁਹਾਡੀ ਅੱਖਾਂ ਦੀ ਸਿਹਤ ਦਾ ਨਿਰੀਖਣ ਵੀ ਕਰਦਾ ਹੈ ਜੇਕਰ ਤੁਸੀਂ ਗਰਭ ਅਵਸਥਾ ਵਿੱਚ ਹੋ ਅਤੇ ਤੁਹਾਨੂੰ ਟਾਈਪ 1 ਜਾਂ ਟਾਈਪ 2 ਡਾਇਬਿਟੀਜ਼ ਹੈ।

ਕੁਝ ਔਰਤਾਂ ਬਾਅਦ ਵਿਚ ਗਰਭ ਅਵਸਥਾ ਵਿਚ ਗਰਭਕਾਲੀ ਡਾਇਬਟਿਕ ਰੋਗ ਵਿਕਸਿਤ ਕਰਦੀਆਂ ਹਨ (28 ਹਫ਼ਤੇ ਜਾਂ ਵੱਧ)। ਗਰਭਕਾਲੀ ਡਾਇਬਟਿਕ ਰੋਗ ਦਾ ਇਲਾਜ ਖੁਰਾਕ ਵਿੱਚ ਬਦਲਾਵਾਂ ਦੁਆਰਾ ਕੀਤਾ ਜਾ ਸਕਦਾ ਹੈ ਅਤੇ ਆਮ ਤੌਰ ‘ਤੇ ਬੱਚੇ ਦੇ ਜਨਮ ਤੋਂ ਬਾਅਦ ਇਹ ਰੋਗ ਦੂਰ ਹੋ ਜਾਂਦਾ ਹੈ। ਜੇਕਰ ਤੁਹਾਨੂੰ ਡਾਇਬਿਟੀਜ਼ ਗਰਭ ਅਵਸਥਾ ਤੋਂ ਪਹਿਲਾਂ ਨਹੀਂ ਸੀ ਤਾਂ ਤੁਹਾਨੂੰ ਡਾਇਬੈਟਿਕ ਆਈ ਸਕ੍ਰੀਨਿੰਗ ਦੀ ਲੋੜ ਨਹੀਂ ਹੈ।

2. ਇਸ ਹਾਲਤ ਬਾਰੇ

ਡਾਇਬੈਟਿਕ ਰੈਟਿਨੋਪੈਥੀ ਉਦੋਂ ਹੁੰਦੀ ਹੈ ਜੱਦ ਡਾਇਬਿਟੀਜ਼ ਅੱਖ ਦੇ ਪਿੱਛੇ ਰੈਟੀਨਾ ਵਿੱਚ ਲਹੂ ਦੀਆਂ ਛੋਟੀਆਂ ਨਾੜਾਂ ਤੇ ਪ੍ਰਭਾਵ ਪਾਉਦੀਂ ਹੈ। ਸਾਰੇ ਲੋਕ ਜਿਨ੍ਹਾਂ ਨੂੰ ਡਾਇਬਿਟੀਜ਼ ਹੈ ਉਨ੍ਹਾਂ ਨੂੰ ਆਈ ਸਕ੍ਰੀਨਿੰਗ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਪਰ ਜੇ ਤੁਸੀਂ ਗਰਭ ਅਵਸਥਾ ਵਿੱਚ ਹੋਵੋ ਤਾਂ ਇਹ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਅੱਖਾਂ ਦੀ ਗੰਭੀਰ ਸਮੱਸਿਆ ਹੋਣ ਦਾ ਖ਼ਤਰਾ ਕਾਫੀ ਜ਼ਿਆਦਾ ਹੁੰਦਾ ਹੈ।

3. ਸਕ੍ਰੀਨਿੰਗ ਟੈਸਟ

ਤੁਹਾਨੂੰ ਸਕ੍ਰੀਨਿੰਗ ਦੀ ਪੇਸ਼ਕਸ਼ ਤੁਹਾਡੀ ਪਹਿਲੀ ਐਂਟੀਨੇਟਲ ਕਲੀਨਿਕ ਤੇ, ਜਾਂ ਤੁਰੰਤ ਬਾਅਦ ਅਤੇ ਗਰਭ ਅਵਸਥਾ ਦੇ 28 ਹਫਤਿਆਂ ਬਾਦ ਵੀ ਕੀਤੀ ਜਾਵੇਗੀ। ਜੇਕਰ ਪਹਿਲੀ ਸਕ੍ਰੀਨਿੰਗ ਤੇ ਰੈਟਿਨੋਪੈਥੀ ਅਰੰਭਿਕ ਪੜਾਅ ਵਿੱਚ ਲੱਭੀ ਜਾਂਦੀ ਹੈ, ਤੁਹਾਨੂੰ ਇੱਕ ਹੋਰ ਟੈਸਟ ਦੀ ਪੇਸ਼ਕਸ਼ ਗਰਭ ਅਵਸਥਾ ਦੇ 16 ਅਤੇ 18 ਹਫਤਿਆਂ ਦੌਰਾਨ ਕੀਤੀ ਜਾਵੇਗੀ। ਜੇ ਕਿਸੇ ਵੀ ਸਕ੍ਰੀਨਿੰਗ ਵਿਚ ਮਹੱਤਵਪੂਰਨ ਰੈਟਿਨੌਪੈਥੀ ਪਾਈ ਜਾਂਦੀ ਹੈ, ਤਾਂ ਤੁਹਾਨੂੰ ਅੱਖਾਂ ਦੇ ਮਾਹਰ ਕੋਲ ਭੇਜਿਆ ਜਾਵੇਗਾ।

ਗਰਭ ਅਵਸਥਾ ਦੇ ਦੌਰਾਨ ਸਕ੍ਰੀਨਿੰਗ ਟੈਸਟ ਕਿਸੇ ਵੀ ਹੋਰ ਸਮੇਂ ’ਤੇ ਨਿਯਮਿਤ ਸਕ੍ਰੀਨਿੰਗ ਵਾਂਗ ਹੁੰਦਾ ਹੈ।

ਸਕ੍ਰੀਨਿੰਗ ਸਟਾਫ ਤੁਹਾਡੇ ਵੇਰਵੇ ਅਤੇ ਦ੍ਰਿਸ਼ਟੀ ਦੇ ਸਤਰ ਨੂੰ ਰਿਕਾਰਡ ਕਰੇਗਾ। ਉਹ ਤੁਹਾਡੀਆਂ ਪੁਤਲੀਆਂ ਨੂੰ ਵੱਡਾ ਬਣਾਉਣ ਲਈ ਤੁਹਾਡੀਆਂ ਅੱਖਾਂ ਵਿੱਚ ਦਵਾਈ ਦੀਆਂ ਬੂੰਦਾਂ ਪਾਉਣਗੇ ਤਾਂ ਜੋ ਰੈਟੀਨਾ ਨੂੰ ਵਧੇਰੇ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕੇ। ਉਹ ਫਿਰ ਤੁਹਾਡੇ ਰੈਟੀਨਾ ਦੀਆਂ ਡਿਜੀਟਲ ਫੋਟੋਆਂ ਲੈਂਦੇ ਹਨ।

ਜੇਕਰ ਚਿੱਤਰ ਕਾਫੀ ਸਾਫ ਨਹੀਂ ਆਉਂਦੇ ਤਾਂ ਤੁਹਾਨੂੰ ਅੱਖਾਂ ਦੇ ਵਿਸ਼ੇਸ਼ੱਗ ਕੋਲ ਵੱਖਰੀ ਤਰ੍ਹਾਂ ਦੇ ਟੈਸਟ ਵਾਸਤੇ ਭੇਜਿਆ ਜਾਵੇਗਾ।

4. ਟੈਸਟ ਦੀ ਸੁਰੱਖਿਆ

ਫੋਟੋ ਲੈਣੀ ਬਹੁਤ ਹੀ ਦੁੱਖਹੀਣ ਹੈ ਅਤੇ ਕੈਮਰਾ ਤੁਹਾਡੀ ਅੱਖਾਂ ਦੇ ਸੰਪਰਕ ਵਿੱਚ ਨਹੀਂ ਆਉਂਦਾ। ਅੱਖਾਂ ਦੀ ਦਵਾਈ ਕੁਝ ਸਕਿੰਟਾਂ ਲਈ ਚੁੱਭ ਸਕਦੀ ਹੈ ਅਤੇ ਟੈਸਟ ਤੋਂ ਬਾਦ 2 ਤੋਂ 6 ਘੰਟੇ ਤੱਕ ਨਜ਼ਰ ਧੁੰਦਲੀ ਹੋ ਸਕਦੀ ਹੈ। ਉਹ ਐਨਕਾਂ ਜਿਹੜੀਆਂ ਤੁਸੀਂ ਆਮ ਪਾਉਂਦੇ ਹੋ ਉਨ੍ਹਾਂ ਨੂੰ ਆਪਣੇ ਨਾਲ ਰੱਖੋ।

ਆਪਣੇ ਨਾਲ ਸਨਗਲਾਸੀਸ ਰੱਖੋ ਜਿਹੜੀਆਂ ਤੁਸੀਂ ਘਰ ਜਾਣ ਲੱਗੇ ਪਾ ਸਕਦੇ ਹੋ, ਕਿਉਂਕਿ ਸ਼ਾਇਦ ਸਕ੍ਰੀਨਿੰਗ ਟੈਸਟ ਤੋਂ ਬਾਦ ਤੁਹਾਨੂੰ ਸਾਰਾ ਕੁਝ ਬਹੁਤ ਰੌਸ਼ਨਦਾਰ ਲੱਗੇ।

ਘਰ ਵਾਪਸ ਜਾਣ ਵਾਸਤੇ ਜਨਤਕ ਆਵਾਜਾਈ ਜਾਂ ਲਿਫਟ ਦਾ ਬੰਦੋਬਸਤ ਕਰੋ। ਤੁਹਾਨੂੰ ਸਕ੍ਰੀਨਿੰਗ ਤੋਂ ਬਾਅਦ ਡ੍ਰਾਈਵਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਦਵਾਈ ਦੀਆਂ ਬੂੰਦਾਂ ਨਜ਼ਰ ਨਾਲ ਧੁੰਦਲੀ ਹੋ ਸਕਦੀ ਹੈ।

ਟਾਵੇਂ ਟਾਵੇਂ ਕਦੇ, ਤਰਲ ਦਵਾ ਅਚਾਨਕ, ਅੱਖਾਂ ਵਿੱਚ ਦੇ ਪਰੈਸ਼ਰ ਨੂੰ ਵਚਿੱਤਰ ਢੰਗ ਨਾਲ ਵਧਾ ਦਿੰਦਾ ਹੈ। ਪਰੈਸ਼ਰ ਵਿੱਚ ਵਾਧੇ ਦੇ ਲੱਛਣਾਂ ਵਿੱਚ ਸ਼ਾਮਲ ਹੈ:

  • ਅੱਖ ਵਿੱਚ ਦਰਦ ਜਾਂ ਗੰਭੀਰ ਬੇਅਰਾਮੀ
  • ਅੱਖ ਦੇ ਸਫੇਦ ਭਾਗ ਵਿੱਚ ਲਾਲੀ
  • ਲਗਾਤਾਰ ਧੁੰਦਲਾ ਦਿਖਾਈ ਦੇਣਾ

ਜੇਕਰ ਸਕ੍ਰੀਨਿੰਗ ਤੋਂ ਬਾਦ ਤੁਸੀਂ ਇਸ ਤਰ੍ਹਾਂ ਦੇ ਲੱਛਣਾਂ ਦਾ ਤਜਰਬਾ ਕਰਦੇ ਹੋ, ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਵਾਪਸ ਆਈ ਯੂਨਟ ਜਾਂ ਐਕਸੀਡੰਟ ਅਤੇ ਐਮਰਜੰਸੀ ਵਿਭਾਗ ਨੂੰ ਜਾਵੋ।

5. ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ

ਇਸ ਟੈਸਟ ਦੀ ਬਹੁਤ ਜ਼ੋਰਦਾਰੀ ਨਾਲ ਸਿਫ਼ਾਰਸ਼ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਗਰਭਵਤੀ ਹੋਣ ਤੋਂ ਪਹਿਲਾਂ ਹੀ ਡਾਇਬਿਟੀਜ਼ ਸੀ।

ਅੱਖ ਦੀ ਸਕ੍ਰੀਨਿੰਗ ਤੁਹਾਡੀ ਡਾਇਬਿਟੀਜ਼ ਦੇ ਪ੍ਰਬੰਧ ਦਾ ਇੱਕ ਭਾਗ ਹੈ ਅਤੇ ਡਾਇਬੈਟਿਕ ਰੈਟਿਨੋਪੈਥੀ ਉਪਚਾਰ ਯੋਗ ਹੈ, ਖਾਸ ਕਰ ਜੇ ਇਸ ਦੀ ਲੱਭਤ ਛੇਤੀ ਕਰ ਲਈ ਗਈ ਹੋਵੇ।

6. ਟੈਸਟ ਨਾ ਕਰਵਾਉਣਾ

ਅਜਿਹੇ ਲੋਕ ਜਿਨ੍ਹਾਂ ਕੋਲ ਡਾਇਬਿਟੀਜ਼ ਹੈ ਉਹ ਅੱਖ ਦੀ ਸਕ੍ਰੀਨਿੰਗ ਵਾਲੀ ਅਪੌਇੰਟਮੈਂਟ ਤੇ ਨਾ ਹਾਜ਼ਰ ਹੋਣ ਦਾ ਨਿਰਨੇ ਬਣਾ ਸਕਦੇ ਹਨ।

ਜੇਕਰ ਤੁਸੀਂ ਇਹ ਨਿਰਨੇ ਬਣਾਉਂਦੇ ਹੋ ਕਿ ਤੁਸੀਂ ਇਹ ਟੈਸਟ ਨਹੀਂ ਕਰਵਾਉਣਾ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਸ ਬਾਰੇ ਉਸ ਕਲੀਨਿਸ਼ਿਅਨ ਨੂੰ ਦੱਸੋ ਜਿਹੜੀ ਗਰਭ ਅਵਸਥਾ ਦੌਰਾਨ ਤੁਹਾਡੀ ਡਾਇਬਿਟੀਜ਼ ਦੀ ਦੇਖਭਾਲ ਕਰ ਰਿਹਾ\ਰਹੀ ਹੋਵੇ।

7. ਸੰਭਵ ਨਤੀਜੇ

ਜੇਕਰ ਤੁਸੀਂ ਸਕ੍ਰੀਨਿੰਗ ਟੈਸਟ ਕਰਵਾਉਂਦੇ ਹੋ, ਉਸ ਦੇ ਮੁਮਕਨ ਨਤੀਜੇ ਇਹ ਹੋ ਸਕਦੇ ਹਨ:

  • ਕੋਈ ਰੈਟੀਨੋਪੈਥੀ ਨਹੀਂ
  • ਰੈਟੀਨੋਪੈਥੀ ਦੇ ਸ਼ੁਰੂਆਤੀ ਸੰਕੇਤ
  • ਵਧੇਰੇ ਗੰਭੀਰ ਰੈਟੀਨੋਪੈਥੀ ਜਿਸ ਵਿੱਚ ਕਿਸੇ ਮਾਹਿਰ ਨੂੰ ਰੈਫਰਲ ਦੀ ਲੋੜ ਹੁੰਦੀ ਹੈ

ਜੇ ਤੁਹਾਡਾ ਟੈਸਟ ਰੈਟੀਨੋਪੈਥੀ ਦੇ ਸ਼ੁਰੂਆਤੀ ਸੰਕੇਤ ਦਿਖਾਉਂਦਾ ਹੈ, ਤਾਂ ਤੁਹਾਡੀ ਸਿਹਤ ਪੇਸ਼ੇਵਰ ਤੁਹਾਨੂੰ ਗਰਭ ਅਵਸਥਾ ਦੇ ਦੌਰਾਨ ਤੁਹਾਡੀ ਡਾਇਬਟੀਜ਼ ਦੀ ਦੇਖਭਾਲ ਬਾਰੇ ਸਲਾਹ ਦੇਵੇਗੀ। ਫੇਰ ਤੁਹਾਡੀ ਗਰਭ ਅਵਸਥਾ ਦੇ ਦੌਰਾਨ ਤੁਹਾਨੂੰ ਵਾਧੂ ਸਕ੍ਰੀਨਿੰਗ ਟੈਸਟਾਂ ਲਈ ਸੱਦਾ ਦਿੱਤਾ ਜਾਵੇਗਾ। ਜੇਕਰ ਤੁਸੀਂ ਤਮਾਕੂਨੋਸ਼ੀ ਕਰਦੇ ਹੋ, ਇਸ ਦੀ ਰੋਕ ਲਈ ਮਦਦ ਦੀ ਖੋਜ ਕਰੋ ਜਾਂ ਘੱਟੋਂ ਘੱਟ ਇਸ ਨੂੰ ਥ੍ਹੋੜਾ ਕਰੋ।

ਜੇਕਰ ਟੈਸਟ ਇਹ ਵਿਖਾਉਂਦੇ ਹਨ ਕਿ ਤੁਹਾਡੇ ਕੋਲ ਸਪੁਰਦਗੀ ਯੋਗ ਰੈਟਿਨੋਪੈਥੀ ਹੈ ਤਾਂ ਤੁਹਾਨੂੰ ਅੱਖਾਂ ਦੇ ਵਿਸ਼ੇਸ਼ੱਗ ਨਾਲ ਅਪੌਇੰਟਮੈਂਟ ਭੇਜੀ ਜਾਵੇਗੀ।

8. ਮੇਰੇ ਨਤੀਜੇ ਪ੍ਰਾਪਤ ਕਰਨਾ

ਇੱਕ ਚਿੱਠੀ ਤੁਹਾਨੂੰ ਅਤੇ ਤੁਹਾਡੇ ਜੀਪੀ ਨੂੰ ਸਕ੍ਰੀਨਿੰਗ ਅਪੌਇੰਟਮੈਂਟ ਤੋਂ ਬਾਦ 6 ਹਫਤਿਆਂ ਵਿੱਚਾਲੇ ਭੇਜੀ ਜਾਵੇਗੀ।

9. ਇਸ ਪਤ੍ਰਿਕਾ ਬਾਰੇ

ਜਨਤਕ ਸਿਹਤ ਇੰਗਲੈਂਡ (PHE) ਨੇ ਇਹ ਪਤ੍ਰਿਕਾ NHS ਦੀ ਤਰਫੋਂ ਤਿਆਰ ਕੀਤੀ।