Research and analysis

ਸਕੌਟਲੈਂਡ ਲਈ ਯੂਨਾਈਟਿਡ ਕਿੰਗਡਮ ਵਿੱਚ ਰਹਿਣ ਦਾ ਕੀ ਮਤਲਬ ਹੈ। (Punjabi)

Updated 21 August 2014

Front page of booklet

1. ਇੱਕ ਯੂਨਾਈਟਿਡ ਕਿੰਗਡਮ (ਸੰਯੁਕਤ ਰਾਸ਼ਟਰ)। ਇੱਕ ਸਾਂਝਾ ਭਵਿੱਖ।

18 ਸਤੰਬਰ ਨੂੰ, ਤੁਹਾਨੂੰ ਸਕੌਟਲੈਂਡ ਦੇ ਭਵਿੱਖ ‘ਤੇ ਇੱਕ ਵੱਡਾ ਫ਼ੈਸਲਾ ਲੈਣ ਲਈ ਕਿਹਾ ਜਾਵੇਗਾ: ਯੂਨਾਈਟਿਡ ਕਿੰਗਡਮ ਵਿੱਚ ਹੀ ਰਹਿਣਾ ਜਾਂ ਇਸਨੂੰ ਛੱਡਕੇ ਇੱਕ ਵੱਖਰਾ ਦੇਸ਼ ਬਣਨਾ - ਪੱਕੇ ਤੌਰ ‘ਤੇ।

Family sitting round table.

18 ਸਤੰਬਰ ਨੂੰ, ਤੁਹਾਨੂੰ ਸਕੌਟਲੈਂਡ ਦੇ ਭਵਿੱਖ ‘ਤੇ ਇੱਕ ਵੱਡਾ ਫ਼ੈਸਲਾ ਲੈਣ ਲਈ ਕਿਹਾ ਜਾਵੇਗਾ: ਯੂਨਾਈਟਿਡ ਕਿੰਗਡਮ ਵਿੱਚ ਹੀ ਰਹਿਣਾ ਜਾਂ ਇਸਨੂੰ ਛੱਡਕੇ ਇੱਕ ਵੱਖਰਾ ਦੇਸ਼ ਬਣਨਾ - ਪੱਕੇ ਤੌਰ ‘ਤੇ।

ਇਸਦਾ ਫ਼ੈਸਲਾ ਤੁਸੀਂ ਕਰਨਾ ਹੈ ਅਤੇ ਤੁਹਾਨੂੰ ਆਪਣੀ ਚੋਣ ਸਾਰੇ ਸਬੰਧਤ ਤੱਥਾਂ ਬਾਰੇ ਜਾਣਨ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।

ਇਹ ਕਿਤਾਬਚਾ ਉਹਨਾਂ ਮੁੱਦਿਆਂ ਬਾਰੇ ਅਹਿਮ ਜਾਣਕਾਰੀ ਮੁਹੱਈਆ ਕਰਦਾ ਹੈ ਜੋ ਸਕੌਟਲੈਂਡ ਦੇ ਭਵਿੱਖ ‘ਤੇ ਅਸਰ ਪਾਉਂਦੇ ਹਨ। ਜੇ ਤੁਸੀਂ ਇਸ ਕਿਤਾਬਚੇ ਵਿੱਚ ਮਿਲੀ ਕਿਸੇ ਵੀ ਜਾਣਕਾਰੀ ਬਾਰੇ ਹੋਰ ਜਾਣਨਾ ਚਾਹੋਗੇ ਤਾਂ, gov.uk/youdecide2014 ‘ਤੇ ਵਧੇਰੇ ਸ੍ਰੋਤ, ਪ੍ਰਕਾਸ਼ਨ ਅਤੇ ਸੂਚਨਾਵਾਂ ਮੌਜੂਦ ਹਨ।

ਯੂਨਾਈਟਿਡ ਕਿੰਗਡਮ ਵਿੱਚ ਰਹਿਕੇ, ਸਾਡੇ ਅਰਥਚਾਰੇ ਇਕੱਠੇ ਵਧਦੇ-ਫੁਲਦੇ ਹਨ।

Workman with van

ਵਧੇਰੇ ਕਾਰੋਬਾਰ ਅਤੇ ਨੌਕਰੀਆਂ।

ਹਜ਼ਾਰਾਂ ਸਕੌਟਿਸ਼ ਨੌਕਰੀਆਂ ਬਾਕੀ ਦੇ ਯੂਨਾਈਟਿਡ ਕਿੰਗਡਮ ਨਾਲ ਕੀਤੇ ਜਾਂਦੇ ਵਪਾਰ ਨਾਲ ਜੁੜੀਆਂ ਹੋਈਆਂ ਹਨ। ਉਦਾਹਰਣ ਲਈ, 200,000 ਸਕੌਟਿਸ਼ ਨੌਕਰੀਆਂ ਨੂੰ ਬੈਂਕਿੰਗ, ਇੰਸ਼ੋਰੈਂਸ ਅਤੇ ਫ਼ਾਇਨਾਂਸ ਦੁਆਰਾ ਸਹਾਰਾ ਮਿਲਿਆ ਹੋਇਆ ਹੈ, ਅਤੇ ਉਦਯੋਗ ਦਾ ਆਪਣਾ ਇਹ ਅਨੁਮਾਨ ਹੈ ਕਿ ਦੱਸ ਵਿੱਚੋਂ ਨੌਂ ਗਾਹਕ ਯੂਕੇ ਦੇ ਬਾਕੀ ਹਿੱਸੇ ਵਿੱਚ ਰਹਿੰਦੇ ਹਨ।

ਪੌਂਡ ਦੇ ਸਾਰੇ ਫ਼ਾਇਦੇ।

ਯੂਨਾਈਟਿਡ ਕਿੰਗਡਮ ਦੇ ਹਿੱਸੇ ਵਜੋਂ, ਸਕੌਟਲੈਂਡ ਕੋਲ ਦੁਨੀਆ ਵਿੱਚ ਸਭ ਤੋਂ ਪੁਰਾਣੀ, ਸਭ ਤੋਂ ਮਜ਼ਬੂਤ ਅਤੇ ਸਭ ਤੋਂ ਸਥਿਰ ਕਰੰਸੀ ਹੈ, ਜਿਸਨੂੰ 31 ਮਿਲੀਅਨ ਟੈਕਸਦਾਤਾਵਾਂ ਅਤੇ ਬੈਂਕ ਆਫ਼ ਇੰਗਲੈਂਡ ਦੀ ਮਜ਼ਬੂਤੀ ਦੁਆਰਾ ਸਮਰਥਨ ਮਿਲਿਆ ਹੋਇਆ ਹੈ।ਦੋ ਵੱਖ-ਵੱਖ ਦੇਸ਼ਾਂ ਵਿੱਚ ਅਜੋਕੇ ਕਰੰਸੀ ਪ੍ਰਬੰਧਾਂ ਨੂੰ ਦੁਬਾਰਾ ਤਿਆਰ ਕਰਨਾ ਸੰਭਵ ਨਹੀਂ ਹੋਵੇਗਾ। ਜੋ ਪੌਂਡ ਸਾਡੇ ਕੋਲ ਹੁਣ ਹੈ ਉਸ ਨੂੰ ਕਾਇਮ ਰੱਖਣ ਦਾ ਇੱਕਮਾਤਰ ਤਰੀਕਾ ਹੈ ਯੂਕੇ ਵਿੱਚ ਰਹਿਣਾ।

ਸਭ ਤੋਂ ਨੇੜਲੇ ਵਪਾਰਕ ਭਾਈਵਾਲ।

ਯੂਨਾਈਟਿਡ ਕਿੰਗਡਮ ਦਾ ਅਰਥਚਾਰਾ ਹਰ ਦੂਜੇ G7 ਦੇਸ਼ ਨਾਲੋਂ ਵਧੇਰੇ ਤੇਜ਼ ਸੰਭਲਣ ਲਈ ਤਿਆਰ ਹੈ। ਕਿਉਂਕਿ ਸਕੌਟਿਸ਼ ਐਕਸਪੋਰਟ (ਨਿਰਯਾਤ) ਦਾ ਦੋ-ਤਿਹਾਈ ਹਿੱਸਾ ਇੰਗਲੈਂਡ, ਵੇਲਜ਼ ਅਤੇ ਨੌਰਦਰਨ ਆਇਰਲੈਂਡ ਨੂੰ ਜਾਂਦਾ ਹੈ - ਜੋ ਕਿ ਬਾਕੀ ਸਾਰੀ ਦੁਨੀਆ ਨੂੰ ਕੀਤੇ ਜਾਂਦੇ ਨਿਰਯਾਤ ਤੋਂ ਵੱਧ ਹੈ - ਇਸ ਲਈ ਹੁਣ ਜਦੋਂ ਸਾਡਾ ਅਰਥਚਾਰਾ ਵਿਕਾਸ ਦੀ ਉਡਾਨ ਭਰਨ ਵਾਲਾ ਹੈ ਤਾਂ ਬਾਕੀ ਦੇ ਯੂਕੇ ਨਾਲ ਇੱਕ ਅੰਤਰਰਾਸ਼ਟਰੀ ਸੀਮਾ ਬਣਾਉਣ ਕਾਰਨ ਵਿਕਾਸ ਦੀ ਰਫ਼ਤਾਰ ਹੌਲੀ ਹੋ ਜਾਵੇਗੀ।

ਯੂਨਾਈਟਿਡ ਕਿੰਗਡਮ ਵਿੱਚ ਰਹਿਣ ਨਾਲ, ਤੁਹਾਡਾ ਪੈਸਾ ਸੁਰੱਖਿਅਤ ਹੈ ਅਤੇ ਅੱਗੇ ਵਧਦਾ ਹੈ।

Couple unloading groceries

ਇੱਕ ਵਡੇਰਾ ਅਰਥਚਾਰਾ ਜੋ ਸਾਡੀ ਸਭ ਦੀ ਰੱਖਿਆ ਕਰਦਾ ਹੈ।

ਯੂਨਾਈਟਿਡ ਕਿੰਗਡਮ ਦਾ ਅਰਥਚਾਰਾ ਦੁਨੀਆ ਵਿੱਚ ਛੇਵਾਂ ਸਭ ਤੋਂ ਵੱਡਾ ਅਰਥਚਾਰਾ ਹੈ। ਸਾਡਾ ਸਮੂਹਕ ਅਕਾਰ, ਤਾਕਤ ਅਤੇ ਵੰਨ-ਸੁਵੰਨਤਾ ਸਾਨੂੰ ਇਕੱਠਿਆਂ ਵਧਣ-ਫੁੱਲਣ ਅਤੇ ਸਫ਼ਲ ਹੋਣ ਦਿੰਦੇ ਹਨ, ਅਤੇ ਔਖੇ ਸਮਿਆਂ ਵਿੱਚ ਨੌਕਰੀਆਂ ਬਚਾਉਣ ਵਿੱਚ ਮਦਦ ਕਰਦੇ ਹਨ। ਉਦਾਹਰਣ ਲਈ, 2008 ਵਿੱਚ, ਅਸੀਂ ਸਕੌਟਿਸ਼ ਬੈਂਕਾਂ ਨੂੰ ਸਕੌਟਲੈਂਡ ਦੀ ਰਾਸ਼ਟਰੀ ਆਮਦਨ ਤੋਂ ਦੁਗਣੇ ਨਾਲੋਂ ਵੱਧ ਦੀ ਸਹਾਇਤਾ ਮੁਹੱਈਆ ਕਰ ਸਕੇ ਸੀ।

ਹੋਰ ਸਸਤੇ ਬਿਲ।

ਯੂਨਾਈਟਿਡ ਕਿੰਗਡਮ ਦੀ ਆਰਥਿਕ ਸਥਿਤੀ ਵਿਆਜ ਦਰਾਂ ਨੂੰ ਘੱਟ ਰੱਖਣ ਵਿੱਚ ਮਦਦ ਕਰਦੀ ਹੈ। ਇਸਦਾ ਮਤਲਬ ਹੈ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਧੇਰੇ ਸਸਤੇ ਕਰਜ਼ੇ ਅਤੇ ਗਿਰਵੀਨਾਮੇ (ਮੌਰਗਿਜ)। ਅਤੇ ਕਿਉਂਕਿ ਸਕੌਟਲੈਂਡ ਦੇ ਊਰਜਾ ਨੈਟਵਰਕਾਂ ਅਤੇ ਨਵਿਆਉਣਯੋਗ ਸ੍ਰੋਤਾਂ (ਰੀਨਿਊਏਬਲਸ) ਵਿੱਚ ਪੈਸਾ ਲਗਾਉਣ ਦਾ ਖਰਚਾ ਪੂਰੇ ਗ੍ਰੇਟ ਬ੍ਰਿਟੇਨ ਵਿੱਚ ਸਾਂਝਾ ਕੀਤਾ ਜਾਂਦਾ ਹੈ, ਇਸ ਲਈ ਯੂਕੇ ਵਿੱਚ ਰਹਿਕੇ ਸਕੌਟਿਸ਼ ਪਰਿਵਾਰਾਂ ਦੇ ਭਵਿੱਖ ਦੇ ਊਰਜਾ ਬਿਲ ਇੱਕ ਸਾਲ ਵਿੱਚ £189* ਤਕ ਘੱਟ ਰਹਿਣਗੇ।

*ਸ੍ਰੋਤ: Scotland analysis: Energy, HM Government, May 2014

ਸੁਰੱਖਿਅਤ ਬਚਤਾਂ ਅਤੇ ਪੈਨਸ਼ਨਾਂ।

ਸਕੌਟਲੈਂਡ ਦੇ ਯੂਨਾਈਟਿਡ ਕਿੰਗਡਮ ਦਾ ਹਿੱਸਾ ਹੋਣ ਨਾਲ, ਕਿਸੇ ਵੀ ਯੂਕੇ ਬੈਂਕ ਜਾਂ ਬਿਲਡਿੰਗ ਸੋਸਾਇਟੀ ਵਿੱਚ ਤੁਹਾਡੀਆਂ ਬਚਤਾਂ ਦੀ ਸੁਰੱਖਿਆ £85,000 ਤਕ ਦੀ ਗਾਰੰਟੀ ਦੁਆਰਾ ਕੀਤੀ ਜਾਂਦੀ ਹੈ।. ਅਤੇ ਸਟੇਟ ਪੈਨਸ਼ਨਾਂ ਵਧੇਰੇ ਸੁਰੱਖਿਅਤ ਹਨ ਕਿਉਂਕਿ ਇਹਨਾਂ ਦਾ ਖਰਚਾ ਯੂਕੇ ਭਰ ਦੇ 31 ਮਿਲੀਅਨ ਟੈਕਸਦਾਤਾਵਾਂ ਦੁਆਰਾ ਸਾਂਝਾ ਕੀਤਾ ਜਾਂਦਾ ਹੈ।

ਯੂਨਾਈਟਿਡ ਕਿੰਗਡਮ ਵਿੱਚ ਰਹਿਕੇ, ਸਕੌਟਲੈਂਡ ਦੀਆਂ ਸਰਕਾਰੀ ਸੇਵਾਵਾਂ ਵਧੇਰੇ ਪੁੱਜਤਯੋਗ ਹਨ।

Pharmacist

ਸਾਂਝੀਆਂ ਸਰਕਾਰੀ ਸੰਸਥਾਵਾਂ।

ਸਕੌਟਲੈਂਡ ਨੂੰ 200 ਤੋਂ ਵੱਧ ਯੂਨਾਈਟਿਡ ਕਿੰਗਡਮ ਸੰਸਥਾਵਾਂ ਅਤੇ ਸੇਵਾਵਾਂ ਤੋਂ ਲਾਭ ਮਿਲਦਾ ਹੈ, ਜਿਹਨਾਂ ਵਿੱਚ ਸ਼ਾਮਲ ਹਨ: ਬੀਬੀਸੀ (BBC), ਨੈਸ਼ਨਲ ਲਾਟਰੀ (National Lottery), ਮਹਾਂਮਹਿਮ ਦਾ ਪਾਸਪੋਰਟ ਆਫ਼ਿਸ (Her Majesty’s Passport Office), ਰਿਸਰਚ ਕੌਂਸਲਜ਼ ਯੂਕੇ (Research Councils UK) ਅਤੇ ਡੀਵੀਐਲਏ (DVLA)। ਇੱਕ ਸੁਤੰਤਰ ਸਕੌਟਲੈਂਡ ਨੂੰ ਨਵੀਆਂ ਸਰਕਾਰੀ ਸੰਸਥਾਵਾਂ ਬਣਾਉਣ ਦੀ ਲੋੜ ਪਵੇਗੀ, ਜੋ ਕਿ ਪੇਚੀਦਾ ਅਤੇ ਮਹਿੰਗਾ ਕੰਮ ਹੋਵੇਗਾ।

ਘੱਟ ਟੈਕਸ, ਉਚੇਰਾ ਸਰਕਾਰੀ ਖਰਚਾ।

ਯੂਨਾਈਟਿਡ ਕਿੰਗਡਮ ਦੇ ਹਿੱਸੇ ਵਜੋਂ, ਮੁਕਾਬਲਤਨ ਘੱਟ ਟੈਕਸਾਂ ਅਤੇ ਉਚੇਰੇ ਸਰਕਾਰੀ ਖਰਚੇ ਨਾਲ ਸਕੌਟਲੈਂਡ ਦੇ ਮਾਲੀ ਪ੍ਰਬੰਧ ਵਧੇਰੇ ਮਜ਼ਬੂਤ ਹਨ। ਯੂਕੇ ਸਰਕਾਰ ਦਾ ਅੰਦਾਜ਼ਾ ਹੈ ਕਿ ਯੂਕੇ ਵਿੱਚ ਰਹਿਣ ਦੇ ਲੰਬੇ ਅਰਸੇ ਦਾ ਆਰਥਿਕ ਲਾਭ ਸਕੌਟਲੈਂਡ ਵਿੱਚ ਰਹਿ ਰਹੇ ਹਰ ਵਿਅਕਤੀ ਲਈ ਪ੍ਰਤੀ ਸਾਲ £1,400* ਦੇ ਬਰਾਬਰ ਹੈ।

*ਸ੍ਰੋਤ: Scotland analysis: Fiscal policy and sustainability, HM Government, May 2014

ਸਰਕਾਰੀ ਸੇਵਾਵਾਂ ਲਈ ਵਧੇਰੇ ਸਹਾਇਤਾ।

ਯੂਨਾਈਟਿਡ ਕਿੰਗਡਮ ਦੇ ਹਿੱਸੇ ਵਜੋਂ, ਸਕੌਟਲੈਂਡ ਨੂੰ ਸਰਕਾਰੀ ਖਰਚੇ ਤੋਂ ਲਾਭ ਮਿਲਦਾ ਹੈ ਜੋ ਕਿ ਯੂਕੇ ਦੀ ਔਸਤ ਤੋਂ ਤਕਰੀਬਨ 10% ਉਚੇਰਾ ਹੈ। ਇਸ ਨਾਲ ਅਤਿਅੰਤ ਜ਼ਰੂਰੀ ਸਰਕਾਰੀ ਸੇਵਾਵਾਂ ਜਿਵੇਂ ਸਿਹਤ, ਸਿੱਖਿਆ ਅਤੇ ਟ੍ਰਾਂਸਪੋਰਟ (ਆਵਾਜਾਈ) ਲਈ ਧਨ ਸਹਾਇਤਾ ਦੇਣ ਵਿੱਚ ਮਦਦ ਮਿਲਦੀ ਹੈ। ਯੂਨਾਈਟਿਡ ਕਿੰਗਡਮ ਵਿੱਚ ਰਹਿਕੇ, ਸਕੌਟਲੈਂਡ ਦੀਆਂਸਰਕਾਰੀ ਸੇਵਾਵਾਂ ਵਧੇਰੇ ਪੁੱਜਤਯੋਗ ਹਨ।

ਯੂਨਾਈਟਿਡ ਕਿੰਗਡਮ ਵਿੱਚ ਰਹਿਕੇ, ਸਕੌਟਲੈਂਡ ਦੀ ਦੁਨੀਆ ਵਿੱਚ ਇੱਕ ਮਜ਼ਬੂਤ ਅਵਾਜ਼ ਹੈ।

Mother with baby

ਅਹਿਮ ਥਾਂਵਾਂ ਤੇ ਇੱਕ ਰਸੂਖਦਾਰ ਅਵਾਜ਼।

ਯੂਨਾਈਟਿਡ ਕਿੰਗਡਮ UN (ਸੰਯੁਕਤ ਰਾਸ਼ਟਰ) ਦਾ ਇੱਕ ਮੋਹਰੀ ਮੈਂਬਰ ਹੈ ਅਤੇ ਦੁਨੀਆ ਦਾ ਇੱਕੋ-ਇੱਕ ਦੇਸ਼ ਹੈ ਜੋ NATO (ਨਾਟੋ), EU (ਯੂਰਪੀ ਸੰਘ), ਕਾਮਨਵੈਲਥ, G7, G8 ਅਤੇ G20 ਦਾ ਵੀ ਮੈਂਬਰ ਹੈ। ਯੂਰਪੀ ਸੰਘ ਦੇ ‘ਚਾਰ ਵੱਡੇ’ ਦੇਸ਼ਾਂ ਵਿੱਚੋਂ ਇੱਕ ਹੋਣ ਵਜੋਂ, ਯੂਕੇ ਖੇਤੀਬਾੜੀ ਤੇ ਮੱਛੀਪਾਲਣ ਵਰਗੇ ਖੇਤਰਾਂ ਵਿੱਚ ਸਕੌਟਿਸ਼ ਹਿੱਤਾਂ ਦੀ ਰਾਖੀ ਕਰਨ ਲਈ ਵਧੇਰੇ ਸਮਰੱਥ ਹੈ।

ਸਾਡੇ ਲੋਕਾਂ ਦੀ ਰੱਖਿਆ ਕਰਨਾ ਅਤੇ ਸਾਡੇ ਹਿੱਤਾਂ ਨੂੰ ਅੱਗੇ ਵਧਾਉਣਾ।

ਸਦੀਆਂ ਤੋਂ ਸਕੌਟਿਸ਼ ਲੋਕ ਯੂਨਾਈਟਿਡ ਕਿੰਗਡਮ ਦੇ ਹਥਿਆਰਬੰਦ ਬਲਾਂ ਦਾ ਮਹੱਤਵਪੂਰਨ ਹਿੱਸਾ ਰਹੇ ਹਨ, ਜੋ ਸਾਨੂੰ ਦੇਸ਼ ਦੇ ਅੰਦਰ ਅਤੇ ਬਾਹਰ ਸੁਰੱਖਿਅਤ ਰੱਖਦੇ ਹਨ। ਜੇ ਤੁਸੀਂ ਕਿਸੇ ਮੁਸ਼ਕਿਲ ਵਿੱਚ ਪੈ ਜਾਂਦੇ ਹੋ ਤਾਂ ਦੁਨੀਆ ਭਰ ਦੇ 200 ਤੋਂ ਵੱਧ ਦੂਤਾਵਾਸਾਂ (ਐੱਮਬਸੀਆਂ) ਅਤੇ ਕਾਂਸਲ ਦਫ਼ਤਰਾਂ (ਕਾਨਸੁਲੇਟਾਂ) ਤੋਂ ਮਦਦ ਤੇ ਨਿਰਭਰ ਕਰ ਸਕਦੇ ਹੋ। ਯੂਕੇ ਦੁਆਰਾ ਸਕੌਟਿਸ਼ ਕਾਰੋਬਾਰਾਂ ਦੀ ਦੁਨੀਆ ਭਰ ਵਿੱਚ ਹਮਾਇਤ ਕੀਤੀ ਜਾਂਦੀ ਹੈ। ਇਸ ਵਿੱਚ ਵ੍ਹਿਸਕੀ ਵਰਗੇ ਸਕੌਟਿਸ਼ ਨਿਰਯਾਤਾਂ ਨੂੰ ਸਫ਼ਲਤਾਪੂਰਵਕ ਅੱਗੇ ਵਧਾਉਣਾ ਸ਼ਾਮਲ ਹੈ।

ਦੁਨੀਆ ਦੇ ਸਭ ਤੋਂ ਵੱਧ ਗਰੀਬਾਂ ਲਈ ਮਦਦ।

ਯੂਨਾਈਟਿਡ ਕਿੰਗਡਮ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਸਹਾਇਤਾ ਦਾਨੀ ਹੈ। ਸਾਡੇ ਸਮੂਹਕ ਰਸੂਖ ਅਤੇ ਪਹੁੰਚ ਦਾ ਮਤਲਬ ਹੈ ਕਿ ਅਸੀਂ ਡਾਢੀ ਗਰੀਬੀ ਨੂੰ ਖਤਮ ਕਰਨ ਅਤੇ ਮਨੁੱਖਤਾਵਾਦੀ ਸੰਕਟਾਂ ਦੇ ਦੌਰਾਨ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਕਰ ਰਹੇ ਹਾਂ ਅਤੇ ਅੰਤਰਰਾਸ਼ਟਰੀ ਸ਼ਾਂਤੀ ਸਥਾਪਤੀ ਮਿਸ਼ਨਾਂ ਵਿੱਚ ਅਤਿ-ਜ਼ਰੂਰੀ ਯੋਗਦਾਨ ਪਾ ਰਹੇ ਹਾਂ। ਫਿਲੀਪੀਨਜ਼ ਵਿੱਚ ਸਮੁੰਦਰੀ ਤੂਫ਼ਾਨ ਹਇਯਾਨ ‘ਤੇ ਪ੍ਰਤਿਕਿਰਿਆ ਵਿੱਚ, ਯੂਕੇ ਨੇ ਭੋਜਨ, ਪਾਣੀ, ਸਹਾਰਾ ਅਤੇ ਜੀਵਨ-ਬਚਾਊ ਦਵਾਈਆਂ ਮੁਹੱਈਆ ਕਰਾ ਕੇ ਇੱਕ ਮਿਲੀਅਨ ਲੋਕਾਂ ਦੀ ਮਦਦ ਕੀਤੀ।

ਯੂਨਾਈਟਿਡ ਕਿੰਗਡਮ ਵਿੱਚ ਰਹਿਕੇ, ਸਕੌਟਲੈਂਡ ਵਧੇਰੇ ਮਜ਼ਬੂਤ ਹੈ।

Workers in high vis

ਇਕੱਠੇ ਰਹਿਣ ਤੋਂ ਸਾਨੂੰ ਸਭ ਨੂੰ ਫਾਇਦਾ ਹੁੰਦਾ ਹੈ।

ਸਮੂਹਕ ਤੌਰ ਤੇ, ਯੂਨਾਈਟਿਡ ਕਿੰਗਡਮ ਦੇ ਚਾਰ ਦੇਸ਼ਾਂ ਵਿੱਚ 60 ਮਿਲੀਅਨ ਤੋਂ ਵੱਧ ਲੋਕ ਅਤੇ ਤਕਰੀਬਨ 5 ਮਿਲੀਅਨ ਕਾਰੋਬਾਰ ਹਨ।. ਇਹ ਵਡੇਰਾ ਭਾਈਚਾਰਾ ਸਫ਼ਲ ਹੋਣ ਦੇ ਵਧੇਰੇ ਮੌਕੇ ਅਤੇ ਹੋਰ ਜ਼ਿਆਦਾ ਆਰਥਿਕ ਸੁਰੱਖਿਆ ਮੁਹੱਈਆ ਕਰਦਾ ਹੈ।

ਦੇਸ਼ਾਂ ਦਾ ਇੱਕ ਸਫ਼ਲ ਪਰਿਵਾਰ।

300 ਤੋਂ ਵੀ ਵੱਧ ਸਾਲਾਂ ਤੋਂ, ਯੂਨਾਈਟਿਡ ਕਿੰਗਡਮ ਦਾ ਹਿੱਸਾ ਹੋਣ ਵਜੋਂ ਸਕੌਟਲੈਂਡ ਵਿੱਚ ਖੁਸ਼ਹਾਲੀ ਆਈ ਹੈ। ਇੰਗਲੈਂਡ, ਵੇਲਜ਼ ਅਤੇ ਨੌਰਦਰਨ ਆਇਰਲੈਂਡ ਨਾਲ ਮਿਲਕੇ, ਸਕੌਟਲੈਂਡ ਨੇ ਦੁਨੀਆ ਦੇ ਸਭ ਤੋਂ ਸਫ਼ਲ ਦੇਸ਼ਾਂ ਵਾਲੇ ਪਰਿਵਾਰਾਂ ਵਿੱਚੋਂ ਇੱਕ ਬਣਾਇਆ ਹੈ।

ਇੱਕ ਮਜ਼ਬੂਤ ਸਕੌਟਿਸ਼ ਸੰਸਦ।

ਸਕੌਟਲੈਂਡ ਕੋਲ ਪਹਿਲਾਂ ਤੋਂ ਹੀ ਆਪਣੀ ਸੰਸਦ ਹੈ ਜੋ ਹਸਪਤਾਲਾਂ, ਸਕੂਲਾਂ, ਨੀਤੀਆਂ ਘੜਨ ਅਤੇ ਦੂਜੇ ਅਹਿਮ ਮਾਮਲਿਆਂ ਬਾਰੇ ਫ਼ੈਸਲੇ ਲੈਂਦੀ ਹੈ। ਅਗਲੇ ਸਾਲ ਤੋਂ, ਸਕੌਟਿਸ਼ ਸੰਸਦ ਨੂੰ ਟੈਕਸ ਦਰਾਂ ਤੈਅ ਕਰਨ ਅਤੇ ਇਹ ਫ਼ੈਸਲਾ ਲੈਣ ਕਿ ਕੀ ਪੈਸਾ ਉਧਾਰ ਲੈਣਾ ਹੈ ਅਤੇ ਕਦੋਂ ਲੈਣਾ ਹੈ, ਲਈ ਹੋਰ ਵੀ ਸ਼ਕਤੀਆਂ ਮਿਲ ਜਾਣਗੀਆਂ।

Family in countryside

18 ਸਤੰਬਰ ਨੂੰ ਲੋਕਮੱਤ ਦਾ ਮਤਲਬ ਹੈ ਇੱਕ ਵੱਡਾ ਫ਼ੈਸਲਾ ਲੈਣਾ ਜੋ ਹਰ ਚੀਜ਼ ਤੇ ਅਸਰ ਪਾਉਂਦਾ ਹੈ: ਕਿ ਤੁਸੀਂ ਕਿਵੇਂ ਰਹਿੰਦੇ ਅਤੇ ਕੰਮ ਕਰਦੇ ਹੋ, ਤੁਸੀਂ ਕਿਹੜਾ ਪੈਸਾ ਵਰਤਦੇ ਹੋ, ਤੁਸੀਂ ਕਿੰਨਾ ਟੈਕਸ ਭੁਗਤਾਨ ਕਰਦੇ ਹੋ, ਤੁਸੀਂ ਕਿਹੜੇ ਕਨੂੰਨਾਂ ਦੀ ਪਾਲਣਾ ਕਰਦੇ ਹੋ ਅਤੇ ਕਿਹੜੇ ਪਾਸਪੋਰਟ ਰਖਦੇ ਹੋ। ਯੂਕੇ ਸਰਕਾਰ ਦਾ ਮੰਨਣਾ ਹੈ ਕਿ ਜੁੜੇ ਰਹਿਕੇ ਸਾਡੇ ਕੋਲ ਵੰਡਣ ਲਈ ਬਹੁਤ ਕੁਝ ਹੈ ਅਤੇ ਅਸੀਂ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਾਂ।

ਜਾਂ ਫੇਰ, ਤੁਸੀਂ ਇਸ ਪਤੇ ਤੇ ਲਿਖਕੇ ਵਧੇਰੇ ਜਾਣਕਾਰੀ ਮੰਗ ਸਕਦੇ ਹੋ: Scotland Office, 1 Melville Crescent, Edinburgh, EH3 7HW.